ਸਿਓਲ (ਭਾਸ਼ਾ) : ਦੱਖਣੀ ਕੋਰੀਆ ਵਿਚ ਬੁੱਧਵਾਰ ਨੂੰ ਇਕ ਇਮਾਰਤ ਦੇ ਢਹਿਣ ਕਾਰਨ 8 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ‘ਨੈਸ਼ਨਲ ਫਾਇਰ ਏਜੰਸੀ’ ਮੁਤਾਬਕ ਦੱਖਣੀ ਸ਼ਹਿਰ ਕਵਾਂਗਜੂ ਵਿਚ ਇਕ ਇਮਾਰਤ ਦੇ ਢਹਿਣ ਨਾਲ ਉਸ ਦਾ ਮਲਬਾ ਇਕ ਬੱਸ ਅਤੇ 2 ਯਾਤਰੀ ਵਾਹਨਾਂ ’ਤੇ ਡਿੱਗ ਗਿਆ। ਮਦਦ ਲਈ ਮੌਕੇ ’ਤੇ ਪੁੱਜੇ ਐਮਰਜੈਂਸੀ ਸੇਵਾ ਦੇ ਅਧਿਕਾਰੀਆਂ ਨੇ 8 ਲੋਕਾਂ ਨੂੰ ਬਚਾਇਆ, ਇਹ ਸਾਰੇ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ।
ਹਾਦਸੇ ਵਿਚ ਜ਼ਖ਼ਮੀ ਹੋਏ ਲੋਕ ਬੱਸ ਵਿਚ ਸਵਾਰ ਸਨ ਜਾਂ ਯਾਤਰੀ ਵਾਹਨਾਂ ਵਿਚ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਦਸੇ ਦੇ ਸਮੇਂ ਇਮਾਰਤ ਵਿਚ ਕਿਸੇ ਦੇ ਮੌਜੂਦ ਹੋਣ ਦੀ ਵੀ ਜਾਣਕਾਰੀ ਅਜੇ ਨਹੀਂ ਮਿਲ ਸਕੀ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ ਤਾਂ ਕਿ ਕੋਈ ਮਲਬੇ ਵਿਚ ਫਸਿਆ ਹੋਵੇ ਤਾਂ ਉਸ ਨੂੰ ਬਚਾਇਆ ਜਾ ਸਕੇ।
ਦੁਨੀਆ ਦੇ ਚੋਟੀ ਦੇ 10 ਰਹਿਣਯੋਗ ਸ਼ਹਿਰਾਂ 'ਚੋਂ ਔਕਲੈਂਡ ਨੇ ਮਾਰੀ ਬਾਜ਼ੀ, ਆਸਟ੍ਰੇਲੀਆ ਦੇ ਵੀ 4 ਸ਼ਹਿਰ ਸ਼ਾਮਿਲ
NEXT STORY