ਸਿਓਲ - ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਸੋਮਵਾਰ ਨੂੰ ਸਰਕਾਰ ਤੋਂ ਦੇਸ਼ ਵਿਚ ਕੁੱਤੇ ਦੇ ਮਾਸ ਦੀ ਖ਼ਪਤ 'ਤੇ ਰਸਮੀ ਪਾਬੰਦੀ ਲਗਾਉਣ 'ਤੇ ਵਿਚਾਰ ਕਰਨ ਨੂੰ ਕਿਹਾ ਹੈ। ਰਾਸ਼ਟਰਪਤੀ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਮੂਨ ਜੇ-ਇਨ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਕੁੱਤੇ ਦਾ ਮਾਸ ਖਾਣ ਦੀ ਪਰੰਪਰਾ ਨੂੰ ਖ਼ਤਮ ਕੀਤਾ ਜਾਵੇ। ਇਹ ਇਕ ਅਜਿਹੀ ਪਰੰਪਰਾ ਹੈ, ਜਿਸ ਨੂੰ ਲੈ ਕੇ ਕਾਰਕੁਨਾਂ ਨੇ ਕਾਫ਼ੀ ਵਿਰੋਧ ਕੀਤਾ ਹੈ ਅਤੇ ਇਸ ਨੂੰ ਜਾਨਵਰਾਂ ਨਾਲ ਹੋਣ ਵਾਲੀ ਬਦਸਲੂਕੀ ਕਿਹਾ ਹੈ। ਦੱਖਣੀ ਕੋਰੀਆ ਵਿਚ ਕੁੱਤਿਆਂ ਨੂੰ ਖਾਣ ਦੀ ਪ੍ਰਥਾ ਬਹੁਤ ਮਸ਼ਹੂਰ ਹੈ। ਇਹੀ ਕਾਰਨ ਹੈ ਕਿ ਇੱਥੋਂ ਦੇ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ।
ਇਹ ਵੀ ਪੜ੍ਹੋ: ਅਮਰੀਕਾ ’ਚ 65 ਘੰਟਿਆਂ ਦੇ ਠਹਿਰਾਅ ਦੌਰਾਨ PM ਮੋਦੀ ਨੇ ਕੀਤੀਆਂ 20 ਬੈਠਕਾਂ
ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਮ ਬੂ-ਕਿਯੁਮ ਨਾਲ ਰਾਸ਼ਟਰਪਤੀ ਮੂਨ ਜੇ-ਇਨ ਨੇ ਇਕ ਹਫ਼ਤਾਵਾਰੀ ਮੁਲਾਕਾਤ ਕੀਤੀ। ਇਸ ਦੌਰਾਨ ਰਾਸ਼ਟਰਪਤੀ ਮੂਨ ਨੇ ਕਿਹਾ ਕਿ ਸਰਕਾਰ ਨੂੰ ਕੁੱਤੇ ਦੇ ਮਾਸ ਦੀ ਖਡਪਤ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਰਾਸ਼ਟਰਪਤੀ ਮੂਨ ਨੇ ਪ੍ਰਧਾਨ ਮੰਤਰੀ ਕਿਮ ਬੂ-ਕਿਯੁਮ ਨੂੰ ਪੁੱਛਿਆ ਕਿ ਕੀ ਇਹ ਸਹੀ ਸਮਾਂ ਨਹੀਂ ਹੈ ਜਦੋਂ ਅਸੀਂ ਵਿਵੇਕਪੂਰਨ ਤਰੀਕੇ ਨਾਲ ਕੁੱਤੇ ਦਾ ਮਾਸ ਖਾਣ ’ਤੇ ਪਾਬੰਦੀ ਲਗਾਉਣ ’ਤੇ ਵਿਚਾਰ ਕਰੀਏ? ਹਾਲਾਂਕਿ, ਦੋਵਾਂ ਨੇਤਾਵਾਂ ਦਰਮਿਆਨ ਦੀ ਪੂਰੀ ਗੱਲਬਾਤ ਨੂੰ ਜਨਤਕ ਨਹੀਂ ਕੀਤਾ ਗਿਆ ਹੈ ਪਰ ਦੋਵਾਂ ਨੇਤਾਵਾਂ ਦਰਮਿਆਨ ਹੋਈ ਇਸ ਗੱਲਬਾਤ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਕੁੱਤੇ ਦਾ ਮਾਸ ਖਾਣ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਰਾਸ਼ਟਰਪਤੀ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਵਲੋਂ ਪਾਲਤੂ ਜਾਨਵਰਾਂ ਦੀ ਦੇਖ਼ਭਾਲ ਲਈ ਪ੍ਰਣਾਲੀ ਵਿਚ ਸੁਧਾਰ ਦੀ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਕੀਤੀ।
ਇਹ ਵੀ ਪੜ੍ਹੋ: ਜਦੋਂ ਭਾਰਤੀਆਂ ਦੀ ਤਰੱਕੀ ਹੁੰਦੀ ਹੈ ਤਾਂ ਵਿਸ਼ਵ ਦੇ ਵਿਕਾਸ ਨੂੰ ਵੀ ਗਤੀ ਮਿਲਦੀ ਹੈ: PM ਮੋਦੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਦੁਬਈ ਵੀ ਕਰਦਾ ਹੈ ਗੁਰਦਾਸਪੁਰੀਏ 'ਜੋਗਿੰਦਰ ਸਲਾਰੀਆ' 'ਤੇ ਮਾਣ, ਦਿੱਤਾ ਗੋਲਡਨ ਵੀਜ਼ਾ
NEXT STORY