ਇੰਟਰਨੈਸ਼ਨਲ ਡੈਸਕ: ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਮੰਗਲਵਾਰ ਨੂੰ "ਐਮਰਜੈਂਸੀ ਮਾਰਸ਼ਲ ਲਾਅ" ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਵਿਰੋਧੀ ਧਿਰ 'ਤੇ ਸੰਸਦ ਨੂੰ ਕੰਟਰੋਲ ਕਰਨ, ਉੱਤਰੀ ਕੋਰੀਆ ਨਾਲ ਹਮਦਰਦੀ ਰੱਖਣ ਅਤੇ ਰਾਜ ਵਿਰੋਧੀ ਗਤੀਵਿਧੀਆਂ ਨਾਲ ਸਰਕਾਰ ਨੂੰ ਦਬਾਉਣ ਦਾ ਦੋਸ਼ ਲਗਾਇਆ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਕਮਿਊਨਿਸਟ ਤਾਕਤਾਂ ਤੋਂ ਬਚਾਉਣਾ ਜ਼ਰੂਰੀ ਹੈ। ਯੂਨ ਨੇ ਇੱਕ ਟੈਲੀਵਿਜ਼ਨ ਬ੍ਰੀਫਿੰਗ ਦੌਰਾਨ ਇਹ ਐਲਾਨ ਕੀਤਾ।
ਉਨ੍ਹਾਂ ਇਸ ਕਦਮ ਨੂੰ ਦੇਸ਼ ਦੀ ਸੰਵਿਧਾਨਕ ਵਿਵਸਥਾ ਦੀ ਰੱਖਿਆ ਲਈ ਅਹਿਮ ਦੱਸਿਆ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ਕਦਮਾਂ ਦਾ ਦੇਸ਼ ਦੇ ਸ਼ਾਸਨ ਅਤੇ ਲੋਕਤੰਤਰ 'ਤੇ ਕੀ ਪ੍ਰਭਾਵ ਪਵੇਗਾ। ਯੂਨ 2022 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਵਿਰੋਧੀ ਧਿਰ ਦੇ ਨਿਯੰਤਰਿਤ ਸੰਸਦ ਦੇ ਵਿਰੁੱਧ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਸੰਘਰਸ਼ ਕਰ ਰਹੇ ਸਨ।
ਜਾਪਾਨ ਦੀਆਂ ਕੰਪਨੀਆਂ ਭਾਰਤ ’ਚ ਸੈਮੀਕੰਡਕਟਰ ਯੂਨਿਟ ਸੈੱਟਅਪ ਕਰਨ ਦੀਆਂ ਚਾਹਵਾਨ : ਡੇਲਾਇਟ
NEXT STORY