ਨਵੀਂ ਦਿੱਲੀ (ਏਜੰਸੀ)– ਜਾਪਾਨ ਦੀਆਂ ਕੰਪਨੀਆਂ ਭਾਰਤ ’ਚ ਸੈਮੀਕੰਡਕਟਰ ਯੂਨਿਟ ਸੈੱਟਅਪ ਕਰਨ ਦੀਆਂ ਚਾਹਵਾਨ ਹਨ। ਉਨ੍ਹਾਂ ਕੋਲ ਘਰੇਲੂ ਕੰਪਨੀਆਂ ਨਾਲ ਸਾਂਝੇਦਾਰੀ ਕਰਨ ਲਈ ਹਰ ਤਰ੍ਹਾਂ ਦੀ ਮੁਹਾਰਤ ਵੀ ਹੈ। ਵਿੱਤੀ ਸਲਾਹ ਅਤੇ ਲੇਖਾ ਪ੍ਰੀਖਿਆ ਸੇਵਾ ਪ੍ਰਦਾਤਾ ਡੇਲਾਇਟ ਨੇ ਕਿਹਾ ਕਿ ਭਾਰਤ ’ਚ ਸੈਮੀਕੰਡਕਟਰ ਸੈਕਟਰ ਦੀ ਗ੍ਰੋਥ ਨੂੰ ਹੁਲਾਰਾ ਦੇਣ ਲਈ ਹੁਨਰਮੰਦ ਕਰਮਚਾਰੀ, ਫੰਡਿੰਗ ਅਤੇ ਸਮਰਥਨ ਦੇਣ ਵਾਲੇ ਉਪਾਵਾਂ ਦੀ ਨਿਰੰਤਰਤਾ ਮਹੱਤਵਪੂਰਨ ਹੈ। ਡੇਲਾਇਟ ਜਾਪਾਨ ਦੇ ਸ਼ਿੰਗੋ ਕਾਮਯਾ ਨੇ ਕਿਹਾ ਕਿ ਜਾਪਾਨ ਦੀਆਂ ਕੰਪਨੀਆਂ ਭਾਰਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਇਹ ਵੀ ਪੜ੍ਹੋ: ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਮਨਮੋਹਨ ਸੁਪਰੀਮ ਕੋਰਟ ਦੇ ਬਣੇ ਜੱਜ
ਅਮਰੀਕਾ ਤੋਂ ਬਾਅਦ ਦੂਜਾ ਕਵਾਡ ਪਾਰਟਨਰ
ਜਾਪਾਨ ਸੈਮੀਕੰਡਕਟਰ ਮਾਹੌਲ ਦੇ ਸਾਂਝੇ ਵਿਕਾਸ ਅਤੇ ਆਪਣੀ ਗਲੋਬਲ ਸਪਲਾਈ ਚੇਨ ਦੀ ਮਜ਼ਬੂਤੀ ਨੂੰ ਬਣਾਏ ਰੱਖਣ ਲਈ ਭਾਰਤ ਨਾਲ ਇਕ ਸਮਝੌਤੇ ’ਤੇ ਦਸਤਖਤ ਕਰਨ ਵਾਲਾ ਅਮਰੀਕਾ ਤੋਂ ਬਾਅਦ ਦੂਜਾ ਕਵਾਡ ਪਾਰਟਨਰ ਹੈ। ਜਾਪਾਨ ਨੇ ਇਸ ਸਮਝੌਤੇ ’ਤੇ ਜੁਲਾਈ ’ਚ ਦਸਤਖਤ ਕੀਤੇ ਸਨ। ਕਵਾਡ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦਾ ਇਕ ਗਰੁੱਪ ਹਿੱਸਾ ਹੈ ਜੋ ਪ੍ਰਸ਼ਾਂਤ ਖੇਤਰ ਲਈ ਮਹੱਤਵਪੂਰਨ ਪਲੇਟਫਾਰਮ ਹੈ। ਡੇਲਾਇਟ ਇੰਡੀਆ ਦੇ ਪ੍ਰਧਾਨ (ਰਣਨੀਤੀ, ਜੋਖਿਮ ਅਤੇ ਲੈਣ-ਦੇਣ) ਰੋਹਿਤ ਬੇਰੀ ਨੇ ਕਿਹਾ ਕਿ ਤਕਨਾਲੋਜੀ ਅਤੇ ਮੁਹਾਰਤ ਨੂੰ ਦੇਖਦੇ ਹੋਏ ਸੈਮੀਕੰਡਕਟਰ ਦੇ ਅਜਿਹੇ ਮਹੱਤਵਪੂਰਨ ਮਾਹੌਲ ਨੂੰ ਵਿਕਸਤ ਕਰਨ ਲਈ ਜਾਪਾਨ ਤੋਂ ਬਿਹਤਰ ਕੋਈ ਸਾਂਝੇਦਾਰ ਨਹੀਂ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਸੀਨੀਅਰ ਡਿਪਲੋਮੈਟ ਭਾਰਤ, ਸ਼੍ਰੀਲੰਕਾ ਅਤੇ ਨੇਪਾਲ ਦਾ ਕਰਨਗੇ ਦੌਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵਾਂ ਵਾਇਰਸ! ਅੱਖਾਂ ਦੀ ਜਾਨਲੇਵਾ ਬਿਮਾਰੀ, 8 ਦਿਨ 'ਚ 'ਮੌਤ'!
NEXT STORY