ਸਿਓਲ (ਏਜੰਸੀ)- ਦੱਖਣੀ ਕੋਰੀਆ ਵਿਚ 'ਐਮਰਜੈਂਸੀ ਮਾਰਸ਼ਲ ਲਾਅ' ਲਾਗੂ ਕਰਨ ਦੇ ਲਗਭਗ 6 ਘੰਟੇ ਬਾਅਦ, ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਬੁੱਧਵਾਰ ਨੂੰ ਇਸ ਵਿਵਸਥਾ ਨੂੰ ਹਟਾਉਣ ਦਾ ਐਲਾਨ ਕੀਤਾ। ਕੋਰੀਆਈ ਰਾਸ਼ਟਰਪਤੀ ਨੇ ਇਸ ਨੂੰ ਖਤਮ ਕਰਨ ਲਈ ਸਰਬਸੰਮਤੀ ਨਾਲ ਪਾਸ ਕੀਤੇ ਸੰਸਦੀ ਮਤੇ ਦੀ ਪਾਲਣਾ ਕੀਤੀ। ਜ਼ਿਕਰਯੋਗ ਹੈ ਕਿ ਯੇਓਲ ਦੀ ਕੈਬਨਿਟ ਨੇ ਮੰਗਲਵਾਰ ਦੇਰ ਰਾਤ ਮਾਰਸ਼ਲ ਲਾਅ ਲਗਾਉਣ ਦੇ ਉਨ੍ਹਾਂ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਬੁੱਧਵਾਰ ਨੂੰ ਦੱਖਣੀ ਕੋਰੀਆ ਦੇ ਸਮੇਂ ਅਨੁਸਾਰ ਸਵੇਰੇ 4.30 ਵਜੇ ਇਸ ਨੂੰ ਲਾਗੂ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
ਇਹ ਵੀ ਪੜ੍ਹੋ: ਖੁਸ਼ੀਆਂ ਵਿਚਾਲੇ ਉੱਜੜ ਗਈ ਦੁਨੀਆ, ਵਿਆਹ ਦੇ ਜੋੜੇ 'ਚ ਲਾੜੀ ਦੀ ਮੌਤ
ਰਾਸ਼ਟਰਪਤੀ ਨੇ ਮੰਗਲਵਾਰ ਰਾਤ ਕਰੀਬ 11 ਵਜੇ ਆਪਣੇ ਸੰਬੋਧਨ 'ਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਯੇਓਲ ਨੇ ਆਪਣੇ ਸੰਬੋਧਨ ਵਿੱਚ ਦੇਸ਼ ਦੀ ਵਿਰੋਧੀ ਧਿਰ ਉੱਤੇ ‘ਰਾਸ਼ਟਰ ਵਿਰੋਧੀ’ ਗਤੀਵਿਧੀਆਂ ਰਾਹੀਂ ਸਰਕਾਰ ਨੂੰ ‘ਅਧਰੰਗ’ ਕਰਨ ਦਾ ਦੋਸ਼ ਲਾਇਆ ਸੀ। ਹਾਲਾਂਕਿ, ਜਦੋਂ ਉਨ੍ਹਾਂ ਨੇ ਮਾਰਸ਼ਲ ਲਾਅ ਵਾਪਸ ਲਿਆ, ਤਾਂ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ 'ਰਾਸ਼ਟਰ ਦੇ ਜ਼ਰੂਰੀ ਕਾਰਜਾਂ ਨੂੰ ਅਧਰੰਗ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਦੁਸ਼ਮਣ ਤਾਕਤਾਂ ਦੇ ਵਿਰੁੱਧ ਰਾਸ਼ਟਰ ਦੀ ਰੱਖਿਆ ਕਰਨ ਦੇ ਆਪਣੇ ਦ੍ਰਿੜ ਸੰਕਲਪ ਵਿੱਚ' ਇਸ ਨੂੰ ਲਾਗੂ ਕੀਤਾ ਸੀ। ਸੱਤਾਧਾਰੀ ਪੀਪਲਜ਼ ਪਾਵਰ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਨੇ ਰਾਸ਼ਟਰਪਤੀ ਦੇ ਇਸ ਫੈਸਲੇ 'ਤੇ ਇਤਰਾਜ਼ ਜਤਾਇਆ ਹੈ। ਪੀਪਲਜ਼ ਪਾਵਰ ਪਾਰਟੀ ਦੇ ਮੁਖੀ ਹਾਨ ਡੋਂਗ-ਹੂਨ ਨੇ ਰਾਸ਼ਟਰਪਤੀ ਦੇ ਮਾਰਸ਼ਲ ਲਾਅ ਦੇ ਐਲਾਨ ਨੂੰ 'ਗਲਤ' ਦੱਸਿਆ, ਜਦਕਿ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਨੇ ਇਸ ਐਲਾਨ ਨੂੰ 'ਗੈਰ-ਸੰਵਿਧਾਨਕ, ਲੋਕ ਵਿਰੋਧੀ' ਦੱਸਿਆ।
ਇਹ ਵੀ ਪੜ੍ਹੋ: ਭਾਰਤੀ ਟੀਵੀ ਚੈਨਲਾਂ 'ਤੇ ਪਾਬੰਦੀ ਲਗਾਉਣ ਲਈ ਬੰਗਲਾਦੇਸ਼ ਹਾਈ ਕੋਰਟ 'ਚ ਰਿੱਟ ਪਟੀਸ਼ਨ ਦਾਇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਖਵਾਦੀਆਂ ਦੇ ਸੋਸ਼ਲ ਮੀਡੀਆ ਵਰਤਣ 'ਤੇ ਲੱਗੇਗੀ ਪਾਬੰਦੀ
NEXT STORY