ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਉੱਘੇ ਲੇਖਕ, ਚਿੰਤਕ, ਐਜੂਕੇਟਰ ਅਤੇ ਕਿਸਾਨ ਨੇਤਾ ਸ. ਬਾਬੂ ਸਿੰਘ ਬਰਾੜ ਅੱਜਕੱਲ੍ਹ ਆਪਣੀ ਕੈਲੀਫੋਰਨੀਆ ਫੇਰੀ ‘ਤੇ ਹਨ। ਇਸ ਦੌਰਾਨ ਉਹ ਆਪਣੇ ਚਾਹੁਣ ਵਾਲਿਆਂ ਨਾਲ਼ ਮਿਲਦੇ ਹੋਏ ਪੰਜਾਬ ਅਤੇ ਪੰਜਾਬੀ ਸਮਾਜ ਦੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰ ਰਹੇ ਹਨ। ਇਸੇ ਕੜੀ ਵਿੱਚ ਉਹ ਆਪਣੇ ਬੇਟੇ ਸਮੇਤ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਦੇ ਗ੍ਰਹਿ ਪਹੁੰਚੇ, ਜਿੱਥੇ ਇਹ ਮੁਲਾਕਾਤ ਸ਼ਾਇਰ ਰਣਜੀਤ ਗਿੱਲ ਦੇ ਉੱਦਮ ਨਾਲ ਸੰਭਵ ਹੋ ਸਕੀ।
ਇਹ ਵੀ ਪੜ੍ਹੋ : ਟਰੱਕ ਡਰਾਈਵਰ ਹਰਜਿੰਦਰ ਸਿੰਘ 'ਤੇ ਲੱਗੇ ਕਤਲ ਦੇ ਚਾਰਜ, 3 ਲੋਕਾਂ ਦੀ ਜਾਨ ਲੈਣ ਦੇ ਦੋਸ਼ਾਂ ਹੇਠ ਮਾਮਲਾ ਦਰਜ
ਇਸ ਮੌਕੇ ਬਾਬੂ ਸਿੰਘ ਬਰਾੜ ਨੇ ਪੰਜਾਬ ਦੀ ਮੌਜੂਦਾ ਸਿਆਸੀ ਅਤੇ ਸਮਾਜਿਕ ਸਥਿਤੀ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ। ਉਹ ਪੰਜਾਬ ਸਰਕਾਰ ਦੇ ਕਈ ਫੈਸਲਿਆਂ ਨਾਲ਼ ਨਿਰਾਸ਼ ਨਜ਼ਰ ਆਏ ਅਤੇ ਉਹਨਾਂ ਵੱਡੇ ਸਿਆਸੀ ਬਦਲਾਵ ਲਈ ਤੱਤਪਰਤਾ ਦਰਸਾਈ। ਉਹਨਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਤੋਰਨ ਲਈ ਬੇਹੱਦ ਵਿਕਲਪ ਮੌਜੂਦ ਹਨ, ਪਰ ਸਰਕਾਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਗੌਰਤਲਬ ਹੈ ਕਿ ਬਾਬੂ ਸਿੰਘ ਬਰਾੜ ਤਕਰੀਬਨ ਪੰਜ ਨਾਵਲਾਂ ਅਤੇ ਕਈ ਹੋਰ ਕਿਤਾਬਾਂ ਦੇ ਲੇਖਕ ਵੀ ਹਨ। ਉਨ੍ਹਾਂ ਦੀ ਨਵੀਂ ਪੁਸਤਕ, ਜੋ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਗੰਭੀਰ ਮੁੱਦੇ ‘ਤੇ ਆਧਾਰਿਤ ਹੈ, ਜਲਦ ਹੀ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਭਾਈ-ਭਾਈ’ ਦੇ ਨਾਅਰੇ ਵਿਚਾਲੇ ਭਾਰਤ ਨੂੰ ਖਾਦਾਂ ਦੀ ਸਪਲਾਈ ਰੋਕ ਰਿਹੈ ਚੀਨ
NEXT STORY