ਮੈਡਰਿਡ (ਏ.ਐਫ.ਪੀ.)- ਇਟਲੀ ਵਿਚ ਕੋਰੋਨਾਵਾਇਰਸ ਕਾਰਨ ਹਾਲਾਤ ਜਿਥੇ ਸਰਕਾਰ ਦੇ ਹੱਥੋਂ ਨਿਕਲਦੇ ਦਿਖਾਈ ਦੇ ਰਹੇ ਹਨ ਉਥੇ ਹੀ ਸਪੇਨ ਵੀ ਇਸੇ ਰਾਹ 'ਤੇ ਤੁਰਿਆ ਦਿਖਾਈ ਦੇ ਰਿਹਾ ਹੈ। ਸਪੇਨ ਨੇ ਐਤਵਾਰ ਨੂੰ ਨਾਵਲ ਕੋਰੋਨਾਵਾਇਰਸ ਕਾਰਨ 394 ਨਵੀਆਂ ਮੌਤਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਇਹ ਇਟਲੀ ਤੋਂ ਬਾਅਦ ਯੂਰਪ ਦਾ ਸਭ ਤੋਂ ਪ੍ਰ੍ਭਾਵਿਤ ਦੇਸ਼ ਬਣ ਗਿਆ ਹੈ।
ਏ.ਐਫ.ਪੀ. ਮੁਤਾਬਕ ਸਪੇਨ ਵਿਚ ਬੀਤੇ 24 ਘੰਟਿਆਂ ਵਿਚ ਹੋਈਆਂ ਮੌਤਾਂ ਦੇਸ਼ ਵਿਚ ਵਾਇਰਸ ਕਾਰਨ ਹੋਈਆਂ ਕੁੱਲ ਮੌਤਾਂ ਦਾ ਤਕਰੀਬਨ 30 ਫੀਸਦੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੁੱਲ ਮੌਤਾਂ ਦੀ ਗਿਣਤੀ 1700 ਦਾ ਅੰਕੜਾ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਬਿਮਾਰੀ ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ 3,646 ਜਾਂ 14.6 ਫੀਸਦੀ ਵਧ ਕੇ 28,572 ਹੋ ਗਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਖਰਾਬ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਦੁਨੀਆਭਰ ਵਿਚ ਇਸ ਵਾਇਰਸ ਕਾਰਨ 13 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 3 ਲੱਖ ਪਾਰ ਕਰ ਗਈ ਹੈ।
ਮਹਾਰਾਣੀ ਦੇ ਸਹਾਇਕ ਦਾ ਕੋਰੋਨਾ ਟੈਸਟ ਪਾਜ਼ੀਟਿਵ, ਸੈਲਫ ਆਈਸੋਲੇਸ਼ਨ 'ਚ ਪੂਰਾ ਸਟਾਫ
NEXT STORY