ਮੈਡ੍ਰਿਡ (ਬਿਊਰੋ): ਸਪੇਨ ਵਿਚ 'ਗਲੋਰੀਆ' ਤੂਫਾਨ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੂਫਾਨ ਕਾਰਨ 9 ਸੂਬਿਆਂ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ। ਉੱਥੇ ਪੂਰਬੀ ਤੱਟੀ ਇਲਾਕਿਆਂ ਵਿਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਹਵਾਵਾਂ ਨਾਲ ਭਾਰੀ ਮੀਂਹ ਜਾਰੀ ਹੈ। ਇਸ ਵਿਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਲੋਕ ਲਾਪਤਾ ਹਨ। ਪਿਛਲੇ 24 ਘੰਟਿਆਂ ਵਿਚ 18 ਸੈਂਟੀਮੀਟਰ ਤੋਂ ਵੱਧ ਮੀਂਹ ਪੈ ਚੁੱਕਾ ਹੈ। ਕੁਝ ਇਲਾਕਿਆਂ ਵਿਚ ਮੀਂਹ ਕਾਰਨ ਹੜ੍ਹ ਜਿਹੇ ਹਾਲਾਤ ਬਣ ਗਏ ਹਨ। ਹੜ੍ਹ ਨਾਲ ਦੇਸ਼ ਦੀ ਸਭ ਤੋਂ ਲੰਬੀ ਨਦੀ ਐਬਰੋ ਦਾ ਪਾਣੀ ਬੰਨ੍ਹ ਤੋੜ ਕੇ ਖੇਤਾਂ ਵਿਚ ਪਹੁੰਚ ਚੁੱਕਾ ਹੈ।
ਦੂਜੇ ਪਾਸੇ ਦੇਸ਼ ਦਾ ਇਕ ਹਿੱਸਾ ਭਾਰੀ ਬਰਫਬਾਰੀ ਨਾਲ ਪਰੇਸ਼ਾਨੀ ਵਿਚ ਹੈ। ਹਾਲਾਤ ਅਜਿਹੇ ਹਨ ਕਿ ਸਪੇਨ ਦੀਆਂ ਕਰੀਬ 2600 ਕਿਲੋਮੀਟਰ ਸੜਕਾਂ ਬਰਫ ਨਾਲ ਢਕੀਆਂ ਹਨ। ਇਸ ਨਾਲ ਦੇਸ਼ ਭਰ ਵਿਚ ਆਵਾਜਾਈ ਪ੍ਰਭਾਵਿਤ ਹੋਈ ਹੈ। ਮਿਊਰਸੀਆ ਵਿਚ 8 ਇੰਚ ਬਰਫਬਾਰੀ ਹੋ ਚੁੱਕੀ ਹੈ। ਖਰਾਬ ਮੌਸਮ ਕਾਰਨ ਐਲੀਕੇਂਟ ਐਲਚ ਹਵਾਈ ਅੱਡਾ ਬੰਦ ਹੋਣ ਕਾਰਨ 200 ਤੋਂ ਜ਼ਿਆਦਾ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ। ਮੀਂਹ ਅਤੇ ਹੜ੍ਹ ਨਾਲ ਗਿਰੋਨਾ ਵਿਚ 2 ਲੱਖ ਤੋਂ ਜ਼ਿਆਦਾ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ।
ਹੁਣ ਇਹ ਤੂਫਾਨ ਫਰਾਂਸ ਵੱਲ ਵੱਧ ਰਿਹਾ ਹੈ। ਸਪੇਨ ਦੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ 24 ਘੰਟੇ ਵਿਚ ਭਾਰੀ ਮੀਂਹ ਪੈ ਸਕਦਾ ਹੈ। ਪੂਰਬੀ ਉੱਤਰੀ ਵਿਚ ਸਥਿਤ ਕੈਟੇਲੇਨੀਆ ਅਤੇ ਬੈਲਿਰਿਏਕ ਟਾਪੂਆਂ ਨੂੰ ਐਲਰਟ 'ਤੇ ਰੱਖਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵੱਧ ਸਕਦਾ ਹੈ ਕਿਉਂਕਿ 4 ਲੋਕ ਹਾਲੇ ਵੀ ਲਾਪਤਾ ਹਨ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ 'ਤੇ ਲਹਿਰਾਂ ਨੇ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਬੈਲੇਰਿਏਕ ਟਾਪੂ ਨੇੜੇ ਸਥਿਤ ਆਈਬੀਆ ਵਿਚ ਸਮੁੰਦਰੀ ਲਹਿਰਾਂ 46 ਫੁੱਟ ਤੱਕ ਉੱਚੀਆਂ ਉਠੀਆਂ, ਉੱਥੇ ਬਾਰਸੀਲੋਨਾ ਦੇ ਤੱਟ 'ਤੇ 50 ਫੁੱਟ ਉੱਚੀਆਂ ਲਹਿਰਾਂ ਉਠੀਆਂ। ਤੂਫਾਨ ਨਾਲ ਸਭ ਤੋਂ ਵੱਧ ਨੁਕਸਾਨ ਬਾਰਸੀਲੋਨਾ ਨੂੰ ਪਹੁੰਚਿਆ। ਇੱਥੇ ਲਹਿਰਾਂ 3 ਕਿਲੋਮੀਟਰ ਅੰਦਰ ਤੱਕ ਦਾਖਲ ਹੋ ਗਈਆਂ। ਇਸ ਨਾਲ 30 ਵਰਗ ਕਿਲੋਮੀਟਰ ਵਿਚ ਫੈਲੇ ਖੇਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ।
ਆਸਟਰੇਲੀਆ ਅੱਗ: ਮੁਹਿੰਮ 'ਚ ਲੱਗੇ ਜਹਾਜ਼ਾਂ ਨੂੰ ਰਸਤਾ ਦੇਣ ਲਈ ਕੈਨਬਰਾ ਹਵਾਈ ਅੱਡਾ ਬੰਦ
NEXT STORY