ਕੈਨਰੀ— ਸਪੇਨ ਦੇ ਇਕ ਮਸ਼ਹੂਰ ਸੈਲਾਨੀ ਸਥਾਨ ਗ੍ਰੇਨ ਕੈਨਾਰੀਆ ਟਾਪੂ ਦੇ ਜੰਗਲ 'ਚ ਲੱਗੀ ਅੱਗ ਕਾਫੀ ਵਧ ਗਈ ਹੈ। ਇਸ ਕਾਰਨ ਘੱਟ ਤੋਂ ਘੱਟ 5000 ਲੋਕਾਂ ਨੂੰ ਇੱਥੋਂ ਕੱਢਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ 'ਚ ਕਈ ਦਿਨ ਲੱਗ ਸਕਦੇ ਹਨ। ਕੈਨਰੀ ਟਾਪੂ ਦੇ ਮੁਖੀ ਏਂਜੇਲ ਵਿਕਟਰ ਟੋਰੇਸ ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅੱਗ ਮਸ਼ਹੂਰ ਸੈਲਾਨੀ ਸਥਾਨ 'ਤੇ ਫੈਲ ਗਈ, ਜਿਸ ਕਾਰਨ ਸੈਲਾਨੀਆਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਹੋ ਰਹੀ ਸੀ। ਅਜੇ ਤਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਫਾਇਰ ਫਾਈਟਰਜ਼ ਦੀਆਂ 600 ਤੋਂ ਵਧੇਰੇ ਗੱਡੀਆਂ ਅਤੇ 14 ਜਹਾਜ਼ ਅੱਗ ਬੁਝਾਉਣ ਦੇ ਕੰਮ 'ਚ ਲੱਗੇ ਹਨ। ਤੇਜ਼ ਹਵਾਵਾਂ ਅਤੇ ਵਧੇਰੇ ਤਾਪਮਾਨ ਕਾਰਨ ਬਚਾਅ ਕਾਰਜ 'ਚ ਰੁਕਾਵਟ ਆ ਰਹੀ ਹੈ। ਟੋਰੇਸ ਨੇ ਕਿਹਾ,''ਅਗਲੇ ਕੁਝ ਘੰਟੇ ਮਹੱਤਵਪੂਰਣ ਹੋਣਗੇ ਕਿਉਂਕਿ ਰਾਤ ਦਾ ਮੌਸਮ ਚੰਗਾ ਨਹੀਂ ਹੋਵੇਗਾ।''
ਬੰਗਲਾਦੇਸ਼ : ਡੇਂਗੂ ਦੇ 12,000 ਮਰੀਜ਼ ਹਸਪਤਾਲ 'ਚ ਭਰਤੀ
NEXT STORY