ਮੈਡਿ੍ਰਡ - ਸਪੇਨ ਦੀ ਸੰਸਦ ਦੇ ਹੇਠਲੇ ਸਦਨ ਨੇ ਬੁੱਧਵਾਰ ਨੂੰ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਕਾਰਨ ਦੇਸ਼ ਵਿਚ ਪਹਿਲਾਂ ਤੋਂ ਜਾਰੀ ਹਾਈ ਅਲਰਟ ਦੀ ਮਿਆਦ ਨੂੰ 24 ਮਈ ਤੱਕ ਵਧਾਉਣ ਦੇ ਪੱਖ ਵਿਚ ਵੋਟਿੰਗ ਕੀਤੀ। ਸਪੇਨ ਵਿਚ ਕੋਰੋਨਾਵਾਇਰਸ ਤੋਂ ਬੇਹੱਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਇਸ ਦੇ ਖਤਰੇ ਨੂੰ ਦੇਖਦੇ ਹੋਏ 14 ਮਾਰਚ ਨੂੰ ਸਪੇਨ ਸਰਕਾਰ ਨੇ ਹਾਈ ਅਲਰਟ ਦਾ ਐਲਾਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਚੌਥੀ ਵਾਰ ਹਾਈ ਅਲਰਟ ਵਧਾਇਆ ਗਿਆ ਹੈ।
ਪ੍ਰਧਾਨ ਮੰਤਰੀ ਪੇਡ੍ਰੋ ਸਾਂਚੇਜ ਨੇ ਸੰਸਦ ਵਿਚ ਚਰਚਾ ਦੌਰਾਨ ਆਖਿਆ ਕਿ ਹਾਈ ਅਲਰਟ ਨੂੰ ਹਟਾਉਣਾ ਇਕ ਵੱਡੀ ਭੁੱਲ ਹੋ ਸਕਦੀ ਹੈ। ਸਾਨੂੰ ਕੁਝ ਹੋਰ ਹਫਤੇ ਪਾਬੰਦੀਆਂ ਨੂੰ ਲਾਏ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਸਿਹਤ ਨਾਲ ਸਬੰਧੀ ਸਥਿਤੀ ਨੂੰ ਕੰਟਰੋਲ ਵਿਚ ਰੱਖਿਆ ਜਾ ਸਕੇ। ਸਪੇਨ ਕੋਵਿਡ-19 ਦੀ ਇਨਫੈਕਸ਼ਨ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਦੀ ਲਿਸਟ ਵਿਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਇਥੇ ਹੁਣ ਤੱਕ 2,19,329 ਲੋਕ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 25613 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਾਕਿ ਨੂੰ ADB ਤੋਂ ਮਿਲੇਗੀ 30.5 ਕਰੋੜ ਡਾਲਰ ਦੀ ਐਮਰਜੈਂਸੀ ਕਰਜ਼ ਸਹਾਇਤਾ
NEXT STORY