ਬਾਰਸੀਲੋਨਾ (ਭਾਸ਼ਾ)— ਸਪੇਨ ਦੇ ਅਧਿਕਾਰੀਆਂ ਨੇ ਬੱਚਿਆਂ ਸਮੇਤ ਤਕਰੀਬਨ 250 ਪ੍ਰਵਾਸੀਆਂ ਨੂੰ ਖਤਰਨਾਕ ਭੂ-ਮੱਧ ਸਾਗਰ ਤੋਂ ਬਚਾ ਲਿਆ ਹੈ। ਇਹ ਪ੍ਰਵਾਸੀ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਸਪੇਨ ਦੇ ਸਮੁੰਦਰੀ ਸੁਰੱਖਿਆ ਅਧਿਕਾਰੀਆਂ ਨੇ ਟਵਿੱਟਰ 'ਤੇ ਦੱਸਿਆ, ''ਅਸੀਂ ਭੂ-ਮੱਧ ਸਾਗਰ ਤੋਂ 5 ਕਿਸ਼ਤੀਆਂ 'ਤੇ ਸਵਾਰ 250 ਲੋਕਾਂ ਨੂੰ ਬਚਾਇਆ ਹੈ।''
ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈ. ਓ. ਐੱਮ.) ਮੁਤਾਬਕ ਸਮੁੰਦਰ ਦੇ ਰਸਤਿਓਂ ਸਪੇਨ ਦੇ ਤੱਟੀ ਕਿਨਾਰੇ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵਾਧਾ ਹੋਇਆ ਹੈ। ਜਨਵਰੀ ਤੋਂ ਹੁਣ ਤੱਕ ਸਮੁੰਦਰ ਦੇ ਰਸਤਿਓਂ ਤਕਰੀਬਨ 15,600 ਪ੍ਰਵਾਸੀ ਸਪੇਨ ਪਹੁੰਚ ਚੁੱਕੇ ਹਨ, ਜਦਕਿ ਸਪੇਨ ਪਹੁੰਚਣ ਦੌਰਾਨ ਸਮੁੰਦਰ ਵਿਚ 156 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਾਕਿ ਤੋਂ 2300 ਤੋਂ ਜ਼ਿਆਦਾ ਸਿੱਖ ਸ਼ਰਧਾਲੂ ਗੁਰਧਾਮਾਂ ਦੀ ਯਾਤਰਾ ਕਰਨ ਉਪਰੰਤ ਪਰਤੇ ਵਤਨ
NEXT STORY