ਟੋਰਾਂਟੋ— ਕੈਨੇਡਾ 'ਚ ਹੱਡ ਚੀਰਵੀਂ ਠੰਡ ਦੀ ਮਾਰ ਅਜੇ ਵੀ ਜਾਰੀ ਹੈ। ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਐਮਰਜੰਸੀ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਤੇ ਉਸ ਦੇ ਨੇੜੇ ਦੇ ਇਲਾਕਿਆਂ 'ਚ ਠੰਡ ਦੀ ਹੋਰ ਜ਼ਿਆਦਾ ਮਾਰ ਪੈ ਸਕਦੀ ਹੈ ਤੇ ਤਾਪਮਾਨ ਮਨਫੀ 30 ਡਿਗਰੀ ਤੱਕ ਪਹੁੰਚ ਸਕਦਾ ਹੈ।

ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਆਪਣੀ ਐਡਵਾਇਜ਼ਰੀ 'ਚ ਕਿਹਾ ਹੈ ਕਿ ਦੱਖਣੀ ਓਨਟਾਰਓ 'ਚ ਅੱਜ ਰਾਤ ਠੰਡ ਦੀ ਹੋਰ ਵਧ ਮਾਰ ਪੈ ਸਕਦੀ ਹੈ। ਅਨੁਮਾਨ ਲਗਾਇਆ ਗਿਆ ਹੈ ਕਿ ਇਨ੍ਹਾਂ ਇਲਾਕਿਆਂ 'ਚ ਤਾਪਮਾਨ ਮਨਫੀ 30 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਤੱਕ ਅਜਿਹੀ ਹੀ ਹੱਡ ਚੀਰਵੀਂ ਠੰਡ ਪਵੇਗੀ।

ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਵੀਰਵਾਰ ਦੁਪਹਿਰ ਤੱਕ ਘੱਟ ਤੋਂ ਘੱਟ ਤਾਪਮਾਨ ਮਨਫੀ 22 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਠੰਡੀਆਂ ਹਵਾਵਾਂ ਕਾਰਨ ਇਹ ਮਨਫੀ 33 ਡਿਗਰੀ ਤੱਕ ਮਹਿਸੂਸ ਹੋਵੇਗਾ। ਸ਼ੁੱਕਰਵਾਰ ਨੂੰ ਇਹ ਠੰਡ ਤੋਂ ਥੋੜੀ ਰਾਹਤ ਮਿਲਣ ਦੀ ਉਮੀਦ ਹੈ ਤੇ ਤਾਪਮਾਨ ਘੱਟ ਤੋਂ ਘੱਟ 17 ਡਿਗਰੀ ਦੇ ਕਰੀਬ ਰਹੇਗਾ। ਸ਼ਨੀਵਾਰ ਨੂੰ ਵੀ ਓਨਟਾਰੀਓ ਵਾਸੀਆਂ ਨੂੰ ਅਜਿਹੀ ਹੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਠੰਡ ਦਾ ਪ੍ਰਕੋਪ ਐਤਵਾਰ ਤੱਕ ਘਟਣ ਦੀ ਉਮੀਦ ਹੈ।

ਜੀਟੀਏ ਦੀ ਏਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਠੰਡ ਨੂੰ ਦੇਖਦੇ ਹੋਏ ਕੁਝ ਫਲਾਇਟਾਂ ਨੂੰ ਡਿਲੇਅ ਤੇ ਕੁਝ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਇਸ ਸਬੰਧੀ ਆਪਣੀ ਵੈੱਬਸਾਈਟ 'ਤੇ ਤਾਜ਼ਾ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਏਅਰਪੋਰਟ 'ਤੇ ਆਉਣ ਤੋਂ ਪਹਿਲਾਂ ਫਲਾਇਟ ਸਬੰਧੀ ਸਾਰੀ ਜਾਣਕਾਰੀ ਹਾਸਲ ਕਰਨ।

ਇਸ ਔਰਤ ਨੇ ਹਲਦੀ ਦੀ ਵਰਤੋਂ ਨਾਲ ਦਿੱਤੀ ਕੈਂਸਰ ਨੂੰ ਮਾਤ
NEXT STORY