ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਵਿਚ ਈਸਟਰ ਮੌਕੇ ਹੋਏ ਧਮਾਕਿਆਂ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਸੋਮਵਾਰ ਨੂੰ ਆਪਣੀ ਰਿਪੋਰਟ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੂੰ ਸੌਂਪੀ। ਇਨ੍ਹਾਂ ਧਮਾਕਿਆਂ ਵਿਚ 11 ਭਾਰਤੀਆਂ ਸਮੇਤ 258 ਲੋਕਾਂ ਦੀ ਮੌਤ ਹੋ ਗਈ ਸੀ।
ਕਮੇਟੀ ਦੀ ਅਗਵਾਈ ਕਰਨ ਵਾਲੇ ਸੁਪਰੀਮ ਕੋਰਟ ਦੇ ਜੱਜ ਵਿਜਿਤ ਮਲਾਲਗੋਡਾ ਨੇ ਰਾਸ਼ਟਰਪਤੀ ਸਿਰੀਸੈਨਾ ਨੂੰ ਰਿਪੋਰਟ ਸੌਂਪੀ। ਕਮੇਟੀ ਦੇ ਹੋਰ ਮੈਂਬਰਾਂ ਵਿਚ ਮੰਤਰਾਲੇ ਦੇ ਸਾਬਕਾ ਸਕੱਤਰ ਪਦਮਸ਼੍ਰੀ ਜੈਮਾਨੇ ਅਤੇ ਸਾਬਕਾ ਪੁਲਸ ਮੁਖੀ ਐੱਨ.ਕੇ. ਇਲਾਨਗਾਕੂਨ ਵੀ ਮੌਜੂਦ ਸਨ। ਰਿਪੋਰਟ ਦੇ ਵੇਰਵੇ ਦੇ ਬਾਰੇ ਵਿਚ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਦਿਲ ਸਬੰਧੀ ਲੱਖਾਂ ਮੌਤਾਂ ਦਾ ਕਾਰਨ ਫਲਾਂ ਤੇ ਸਬਜ਼ੀਆਂ ਦੀ ਘੱਟ ਵਰਤੋਂ
NEXT STORY