ਕੋਲੰਬੋ-ਸ਼੍ਰੀਲੰਕਾ ਦੀ ਸੱਤਾਧਾਰੀ ਪਾਰਟੀ ਨੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਤੋਂ ਗੋਟਾਬਾਯਾ ਰਾਜਪਕਸ਼ੇ ਦੀ ਵਾਪਸੀ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਅਪੀਲ ਕੀਤੀ ਹੈ। ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ (ਐੱਸ.ਐੱਲ.ਪੀ.ਪੀ.) ਦੇ ਸਕੱਤਰ ਜਨਰਲ ਸਾਗਰ ਕਰਿਆਵਾਸਮ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਬੇਨਤੀ ਵੀਰਵਾਰ ਨੂੰ ਰਾਸ਼ਟਰਪਤੀ ਵਿਕਰਮਸਿੰਘੇ ਨਾਲ ਹੋਈ ਬੈਠਕ 'ਚ ਕੀਤੀ ਗਈ ਸੀ। ਪਾਰਟੀ ਨੇ ਇਹ ਬੇਨਤੀ ਉਨ੍ਹਾਂ ਖਬਰਾਂ ਦਰਮਿਆਨ ਕੀਤੀ ਹੈ ਕਿ ਪਿਛਲੇ ਮਹੀਨੇ ਬੇਮਿਸਾਲ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਦੇਸ਼ ਤੋਂ ਬਾਹਰ ਚਲੇ ਗਏ ਰਾਜਪਕਸ਼ੇ ਅਗਲੇ ਹਫਤੇ ਸ਼੍ਰੀਲੰਕਾ ਵਾਪਸ ਆ ਸਕਦੇ ਹਨ।
ਇਹ ਵੀ ਪੜ੍ਹੋ : ਹਥਿਆਰਾਂ ਦੇ ਡਿਪੂ ’ਚ ਲੱਗੀ ਭਿਆਨਕ ਅੱਗ, ਦੋ ਪਿੰਡ ਕਰਵਾਏ ਖਾਲੀ
9 ਜੁਲਾਈ ਨੂੰ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ 'ਤੇ ਧਾਵਾ ਬੋਲ ਦਿੱਤਾ ਸੀ ਅਤੇ 73 ਸਾਲਾ ਰਾਜਪਕਸ਼ੇ 13 ਜੁਲਾਈ ਨੂੰ ਦੇਸ਼ ਛੱਡ ਕੇ ਚਲੇ ਗਏ ਸਨ। ਕਰਿਆਵਾਸਮ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਤੋਂ ਉਨ੍ਹਾਂ ਦੀ ਵਾਪਸੀ ਨੂੰ ਸੁਗਮ ਬਣਾਉਣ ਅਤੇ ਸੁਰੱਖਿਆ ਯਕੀਨੀ ਕਰਨ ਲਈ ਕਿਹਾ। ਸ਼੍ਰੀਲੰਕਾ ਦੇ ਸੰਵਿਧਾਨ ਮੁਤਾਬਕ ਸਾਬਕਾ ਰਾਸ਼ਟਰਪਤੀਆਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਤੇ ਕਰਮਚਾਰੀਆਂ ਨਾਲ ਇਕ ਦਫਤਰ ਦੀ ਸੁਵਿਧਾ ਦਾ ਵੀ ਪ੍ਰਬੰਧ ਹੈ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ, ਰਾਜਪਕਸ਼ੇ ਅਮਰੀਕਾ ਦੇ 'ਗ੍ਰੀਨ ਕਾਰਡ' ਲਈ ਅਰਜ਼ੀ ਦੇ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਪਤਨੀ ਲੋਮਾ ਰਾਜਪਕਸ਼ੇ ਅਮਰੀਕੀ ਨਾਗਰਿਕ ਹਨ ਅਤੇ ਉਹ ਇਸ ਆਧਾਰ 'ਤੇ ਅਰਜ਼ੀ ਦੇ ਸਕਦੀ ਹੈ। ਰਾਜਪਕਸ਼ੇ ਨੇ ਰਾਸ਼ਟਰਪਤੀ ਚੋਣ ਲੜਨ ਲਈ 2019 'ਚ ਆਪਣੀ ਅਮਰੀਕੀ ਨਾਗਰਿਕਤਾ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ : ਸ਼੍ਰੀਲੰਕਾ ਪੁਲਸ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਕਰਨ ਦੇ ਦੋਸ਼ਾਂ 'ਚ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਹਥਿਆਰਾਂ ਦੇ ਡਿਪੂ ’ਚ ਲੱਗੀ ਭਿਆਨਕ ਅੱਗ, ਦੋ ਪਿੰਡ ਕਰਵਾਏ ਖਾਲੀ
NEXT STORY