ਕੀਵ-ਯੂਕ੍ਰੇਨ ਦੀ ਉੱਤਰ-ਪੂਰਬੀ ਸਰਹੱਦ ਨਾਲ ਲੱਗਦੇ ਬੇਲਗੋਰੋਦ ਖੇਤਰ ਦੇ ਤਿਮੋਨੋਵੋ ਪਿੰਡ ਨੇੜੇ ਸਥਿਤ ਇਕ ਹਥਿਆਰ ਦੇ ਡਿਪੂ 'ਚ ਅੱਗ ਲੱਗਣ ਤੋਂ ਬਾਅਦ ਉਥੇ ਦੇ ਦੋ ਪਿੰਡਾਂ ਨੂੰ ਖਾਲ੍ਹੀ ਕਰਵਾ ਲਿਆ ਗਿਆ ਹੈ। ਬੇਲਗੋਰੋਦ ਦੇ ਗਵਰਨਰ ਵਯਾਚੇਸਲਵ ਗਲਾਦਕੋਵ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਥਿਆਰਾਂ ਦੇ ਡਿਪੂ 'ਚ ਅੱਗ ਵੀਰਵਾਰ ਦੇਰ ਰਾਤ ਲੱਗੀ ਅਤੇ ਇਸ 'ਚ ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਸ ਤੋਂ ਪਹਿਲਾਂ, ਰੂਸ ਦੇ ਕਬਜ਼ੇ ਵਾਲੇ ਯੂਕ੍ਰੇਨ ਦੇ ਕ੍ਰੀਮੀਆ ਪ੍ਰਾਇਦੀਪ 'ਤੇ ਇਕ ਹਥਿਆਰ ਦੇ ਡਿਪੂ 'ਚ ਅੱਗ ਲੱਗਣ ਨਾਲ ਉਸ 'ਚ ਧਮਾਕਾ ਹੋ ਗਿਆ ਸੀ।
ਇਹ ਵੀ ਪੜ੍ਹੋ : ਸ਼੍ਰੀਲੰਕਾ ਪੁਲਸ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਕਰਨ ਦੇ ਦੋਸ਼ਾਂ 'ਚ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ
ਪਿਛਲੇ ਹਫਤੇ ਕ੍ਰੀਮੀਆ 'ਚ ਇਕ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਰੂਸ ਦੇ 9 ਲੜਾਕੂ ਜਹਾਜ਼ਾਂ ਦੇ ਤਬਾਹ ਹੋਣ ਦੀ ਖਬਰ ਸਾਹਮਣੇ ਆਈ ਸੀ। ਹਾਲਾਂਕਿ, ਯੂਕ੍ਰੇਨੀ ਦੇ ਅਧਿਕਾਰੀਆਂ ਨੇ ਜਨਤਕ ਤੌਰ 'ਤੇ ਇਨ੍ਹਾਂ ਮਾਮਲਿਆਂ ਦੀ ਜ਼ਿੰਮੇਵਾਰੀ ਲੈਣ ਤੋਂ ਬਚਦੇ ਆਏ ਹਨ। ਪਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕ੍ਰੀਮੀਆ 'ਚ ਧਮਾਕੇ ਤੋਂ ਬਾਅਦ ਦੁਸ਼ਮਣ ਦੇਸ਼ 'ਚ ਯੂਕ੍ਰੇਨੀ ਹਮਲਿਆਂ ਵੱਲ ਇਸ਼ਾਰਾ ਕੀਤਾ ਸੀ। ਰੂਸ ਨੇ ਵੀ ਇਨ੍ਹਾਂ ਹਮਲਿਆਂ ਲਈ ਕੀਵ ਨੂੰ ਦੋਸ਼ੀ ਠਹਿਰਾਇਆ ਹੈ।
ਇਹ ਵੀ ਪੜ੍ਹੋ : ਚੀਨ ਨੂੰ ਚੁਣੌਤੀ ਦਿੰਦੇ ਹੋਏ ਲਿਥੁਆਨੀਆ ਨੇ ਤਾਈਵਾਨ 'ਚ ਆਪਣਾ ਪਹਿਲਾ ਰਾਜਦੂਤ ਕੀਤਾ ਨਿਯੁਕਤ
ਇਸ ਦਰਮਿਆਨ, ਕੀਵ ਅਤੇ ਮਾਸਕੋ ਨੇ ਇਕ-ਦੂਜੇ 'ਤੇ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ ਪਲਾਂਟ 'ਤੇ ਗੋਲਾਬਾਰੀ ਕਰਨ ਦਾ ਦੋਸ਼ ਲਾਉਣਾ ਜਾਰੀ ਰੱਖਿਆ, ਜਿਸ ਨਾਲ ਮਹਾਂਦੀਪ 'ਤੇ ਤਬਾਹੀ ਦੇ ਖਦਸ਼ਿਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਚਿੰਤਾਵਾਂ ਵਧ ਗਈਆਂ ਹਨ। ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਈ ਨੇ ਸ਼ੁੱਕਰਵਾਰ ਨੂੰ ਅਮਰੀਕਾ 'ਤੇ ਦੱਖਣੀ ਯੂਕ੍ਰੇਨ ਸਥਿਤ ਜਾਪੋਰੀਜਿੱਆ ਪ੍ਰਮਾਣੂ ਪਲਾਂਟ 'ਤੇ ਯੂਕ੍ਰੇਨੀ ਹਮਲਿਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ। 24 ਫਰਵਰੀ ਨੂੰ ਯੂਕ੍ਰੇਨ 'ਚ ਵਿਸ਼ੇਸ਼ ਫੌਜੀ ਮੁਹਿੰਮ ਦੀ ਸ਼ੁਰੂਆਤ ਦੇ ਕੁਝ ਦਿਨ ਬਾਅਦ ਤੋਂ ਹੀ ਇਸ ਪਲਾਂਟ 'ਤੇ ਰੂਸ ਦਾ ਕੰਟਰੋਲ ਹੋ ਗਿਆ ਸੀ।
ਇਹ ਵੀ ਪੜ੍ਹੋ : ਕੱਚੇ ਤੇਲ ਦੀ ਦਰਾਮਦ ਅਤੇ ਪ੍ਰਦੂਸ਼ਣ ਘਟਾਉਣ ਲਈ ਬਦਲਵੇਂ ਈਂਧਨ ਦੀ ਵਰਤੋਂ ਜ਼ਰੂਰੀ : ਗਡਕਰੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿਸਤਾਨ ਦੀ ਫੌਜ ਨੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੁਝ ਨਹੀਂ ਕੀਤਾ : ਇਮਰਾਨ ਖਾਨ
NEXT STORY