ਕੋਲੰਬੋ (ਭਾਸ਼ਾ) : ਸ਼੍ਰੀਲੰਕਾ ਸਰਕਾਰ ਨੇ ਭਾਰਤ, ਬ੍ਰਿਟੇਨ ਅਤੇ ਅਮਰੀਕਾ ਸਮੇਤ 35 ਦੇਸ਼ਾਂ ਦੇ ਨਾਗਰਿਕਾਂ ਲਈ 6 ਮਹੀਨਿਆਂ ਵਾਸਤੇ ਦੇਸ਼ ’ਚ ਵੀਜ਼ਾ ਮੁਕਤ ਯਾਤਰਾ ਦਾ ਐਲਾਨ ਕੀਤਾ ਹੈ।
‘ਡੇਲੀ ਮਿਰਰ’ ਅਖਬਾਰ ਨੇ ਸੈਰ-ਸਪਾਟਾ ਮੰਤਰਾਲਾ ਦੇ ਸਲਾਹਕਾਰ ਹਰਿਨ ਫਰਨਾਂਡੋ ਦੇ ਹਵਾਲੇ ਨਾਲ ਕਿਹਾ ਕਿ ਕੈਬਨਿਟ ਨੇ ਇਹ ਫੈਸਲਾ ਲਿਆ ਹੈ, ਜੋ ਕਿ 1 ਅਕਤੂਬਰ 2024 ਤੋਂ ਲਾਗੂ ਹੋਵੇਗਾ। ਫਰਨਾਂਡੋ ਨੇ ਕਿਹਾ ਕਿ ਇਹ ਨੀਤੀ 6 ਮਹੀਨਿਆਂ ਲਈ ਹੈ।
ਜਿਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਆਵਾਜਾਈ ਦੀ ਸਹੂਲਤ ਦਿੱਤੀ ਗਈ ਹੈ, ਉਨ੍ਹਾਂ ਵਿਚ ਭਾਰਤ, ਬ੍ਰਿਟੇਨ, ਚੀਨ, ਅਮਰੀਕਾ, ਜਰਮਨੀ, ਨੀਦਰਲੈਂਡ, ਬੈਲਜੀਅਮ, ਸਪੇਨ, ਆਸਟ੍ਰੇਲੀਆ, ਡੈਨਮਾਰਕ, ਪੋਲੈਂਡ, ਕਜ਼ਾਕਿਸਤਾਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਨੇਪਾਲ, ਇੰਡੋਨੇਸ਼ੀਆ, ਰੂਸ ਤੇ ਥਾਈਲੈਂਡ ਆਦਿ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਈਜੀਰੀਆ 'ਚ ਫ਼ੌਜ ਦੇ ਹਵਾਈ ਹਮਲਿਆਂ 'ਚ 5 ਕਮਾਂਡਰਾਂ ਸਣੇ 40 ਅੱਤਵਾਦੀਆਂ ਦੀ ਮੌਤ
NEXT STORY