ਕੋਲੰਬੋ-ਭਾਰਤ ਦੇ 'ਕੋਵਿਡਸ਼ੀਲਡ' ਟੀਕਿਆਂ ਦੀਆਂ ਪੰਜ ਲੱਖ ਖੁਰਾਕਾਂ ਵੀਰਵਾਰ ਨੂੰ ਕੋਲੰਬੋ ਪਹੁੰਚੀਆਂ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਹਵਾਈ ਅੱਡੇ 'ਤੇ ਇਸ ਖੇਪ ਨੂੰ ਸਵੀਕਾਰ ਕੀਤਾ। ਭਾਰਤ ਨੇ ਆਪਣੀ 'ਗੁਆਂਢੀ ਪਹਿਲਾਂ' ਨੀਤੀ ਤਹਿਤ ਸ਼੍ਰੀਲੰਕਾ ਨੂੰ ਟੀਕੇ ਦਾਨ ਦਿੱਤੇ ਹਨ।
ਇਹ ਵੀ ਪੜ੍ਹੋ -ਅਮਰੀਕਾ ਨਾਲ ਤਣਾਅ ਦਰਮਿਆਨ ਦੱਖਣੀ ਚੀਨ ਸਾਗਰ 'ਚ ਅਭਿਆਸ ਕਰੇਗਾ ਚੀਨ
ਭਾਰਤ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਸ਼੍ਰੀਲੰਕਾ ਅਤੇ ਸੱਤ ਹੋਰ ਦੇਸ਼ਾਂ-ਭੂਟਾਨ, ਮਾਲਦੀਵ, ਬੰਗਲਾਦੇਸ਼, ਨੇਪਾਲ, ਮਿਆਂਮਾਰ, ਸੈਸ਼ੇਲਸ, ਅਫਗਾਨਿਸਤਨ ਅਤੇ ਮਾਰੀਸ਼ਸ ਨੂੰ ਸਹਾਇਤਾ ਦੇ ਤੌਰ 'ਤੇ ਕੋਵਿਡ-19 ਦੇ ਟੀਕੇ ਦੇਵੇਗਾ। ਭਾਰਤ ਆਪਣੀ 'ਗੁਆਂਢੀ ਪਹਿਲ' ਨੀਤੀ ਤਹਿਤ ਸਹਾਇਤਾ ਦੇ ਤੌਰ 'ਤੇ ਨੇਪਾਲ, ਬੰਗਲਾਦੇਸ਼, ਭੂਟਾਨ ਅਤੇ ਮਾਲਦੀਵ ਨੂੰ ਸਹਾਇਤਾ ਵਜੋਂ ਕੋਵਿਡ-19 ਟੀਕੇ ਭੇਜੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ
'ਏਅਰ ਇੰਡੀਆ' ਦੇ ਵਿਸ਼ੇਸ਼ ਜਹਾਜ਼ 'ਚ ਜਦ ਟੀਕੇ ਕੋਲੰਬੋ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ ਤਾਂ ਰਾਸ਼ਟਰਪਤੀ ਵੀ ਉੱਥੇ ਮੌਜੂਦ ਸਨ। ਟੀਕਿਆਂ ਦੀਆਂ ਇਹ ਖੁਰਾਕਾਂ 42 ਡਿੱਬਿਆਂ 'ਚ ਬੰਦ ਸਨ। ਰਾਜਪਕਸ਼ੇ ਨਾਲ ਹਵਾਈ ਅੱਡੇ 'ਤੇ ਕੋਲੰਬੋ 'ਚ ਭਾਰਤੀ ਦੂਤ ਗੋਪਾਲ ਬਾਗਲੇ ਵੀ ਮੌਜੂਦ ਸਨ। ਸਿਹਤ ਅਧਿਕਾਰੀਆਂ ਮੁਤਾਬਕ ਦੇਸ਼ 'ਚ ਸ਼ੁੱਕਰਵਾਰ ਤੋਂ ਕੋਲੰਬੋ ਨੇੜੇ 6 ਹਸਪਤਾਲਾਂ 'ਚ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਚੀਨ ’ਚ ਗਲੇ ਤੇ ਨੱਕ ਦੀ ਥਾਂ ਐਨਲ ਸਵੈਬ ਰਾਹੀਂ ਹੋ ਰਹੀ ਕੋਵਿਡ ਜਾਂਚ
NEXT STORY