ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਚੋਣ ਕਮਿਸ਼ਨ ਨੇ ਕਿਹਾ ਕਿ ਦੇਸ਼ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਦੀ ਨਿਗਰਾਨੀ ਲਈ 8 ਦੇਸ਼ਾਂ ਦੇ ਆਬਜ਼ਰਵਰਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਇਕ ਮੀਡੀਆ ਖ਼ਬਰ 'ਚ ਦਿੱਤੀ ਗਈ। ਸ਼੍ਰੀਲੰਕਾ 'ਚ 14 ਨਵੰਬਰ ਨੂੰ ਸੰਸਦੀ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਦੇ ਚੇਅਰਮੈਨ ਆਰ. ਐੱਮ.ਏ. ਐੱਲ. ਰਤਨਾਇਕ ਨੇ ਕਿਹਾ ਕਿ ਖੇਤਰੀ ਦੇਸ਼ਾਂ, ਰੂਸ, ਰਾਸ਼ਟਰਮੰਡਲ ਦੇਸ਼ਾਂ ਅਤੇ ਯੂਰਪੀ ਸੰਘ ਤੋਂ ਅਬਜ਼ਰਵਰ ਬੁਲਾਏ ਗਏ ਹਨ, ਜੋ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ।
ਇਹ ਵੀ ਪੜ੍ਹੇ: ਪਾਕਿਸਤਾਨ 'ਚ ਪੋਲੀਓ ਦੇ 4 ਨਵੇਂ ਮਾਮਲੇ ਆਏ ਸਾਹਮਣੇ
ਨਿਊਜ਼ ਪੋਰਟਲ 'NewsFirst.IK' ਨੇ ਦੱਸਿਆ ਕਿ 'ਏਸ਼ੀਅਨ ਨੈੱਟਵਰਕ ਫਾਰ ਫਰੀ ਇਲੈਕਸ਼ਨਜ਼' ਦੇ ਆਬਜ਼ਰਵਰ ਵੀ ਆਮ ਚੋਣਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣਗੇ। ਪਿਛਲੇ ਮਹੀਨੇ ਹੋਈਆਂ ਰਾਸ਼ਟਰਪਤੀ ਚੋਣਾਂ ਲਈ ਵੀ ਅਬਜ਼ਰਵਰ ਸੱਦੇ ਗਏ ਸਨ। ਇਸ ਦੌਰਾਨ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਉਮੀਦਵਾਰਾਂ ਦੀ ਸੂਚੀ ਬਣਾਉਣ ਅਤੇ ਨਵਾਂ ਗਠਜੋੜ ਬਣਾਉਣ ਲਈ ਯਤਨ ਕਰ ਰਹੀਆਂ ਹਨ। ਸ੍ਰੀਲੰਕਾ ਵਿੱਚ ਸੰਸਦੀ ਚੋਣਾਂ ਲਈ 11 ਅਕਤੂਬਰ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ਕਮਲਾ ਹੈਰਿਸ ਜੇ ਚੋਣ ਜਿੱਤਦੀ ਹੈ ਤਾਂ ਮੈਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਵੇਗਾ, ਜਾਣੋ ਆਖ਼ਿਰ ਅਜਿਹਾ ਕਿਉਂ ਬੋਲੇ ਐਲੋਨ ਮਸਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਇਜ਼ਰਾਈਲ-ਹਮਾਸ ਯੁੱਧ 'ਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 42,000 ਤੋਂ ਪਾਰ'
NEXT STORY