ਕੋਲੰਬੋ (ਭਾਸ਼ਾ) : ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਇਸ ਸਾਲ ਨਵੰਬਰ ਤੋਂ ਬਾਅਦ ਹੀ ਦਿੱਲੀ ਦਾ ਦੌਰਾ ਕਰਨਗੇ। ਵਿਦੇਸ਼ ਮੰਤਰੀ ਵਿਜਿਤਾ ਹੇਰਾਥ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹੇਰਾਥ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਨਵੀਂ ਸਰਕਾਰ ਬਣਨ ਤੋਂ ਬਾਅਦ ਹੀ ਦੌਰੇ ਦੀਆਂ ਤਰੀਕਾਂ 'ਤੇ ਚਰਚਾ ਕਰਾਂਗੇ।
ਇਸ ਵਾਰ ਸੰਸਦੀ ਚੋਣਾਂ ਲਈ ਵੋਟਿੰਗ ਤੈਅ ਸਮੇਂ ਤੋਂ ਕਰੀਬ 10 ਮਹੀਨੇ ਪਹਿਲਾਂ 14 ਨਵੰਬਰ ਨੂੰ ਹੋਣੀ ਹੈ। ਦਿਸਾਨਾਇਕੇ 21 ਸਤੰਬਰ ਨੂੰ ਚੁਣੇ ਗਏ ਸਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਦਿਸਾਨਾਇਕੇ ਨੂੰ ਮਿਲਣ ਵਾਲੇ ਪਹਿਲੇ ਵਿਦੇਸ਼ ਮੰਤਰੀ ਸਨ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਤਰਫੋਂ ਦਿਸਾਨਾਇਕੇ ਨੂੰ ਸੱਦਾ ਦਿੱਤਾ ਸੀ। ਇਸ ਸਾਲ ਫਰਵਰੀ ਵਿੱਚ, ਦਿਸਾਨਾਇਕੇ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀ ਰਸਮੀ ਫੇਰੀ 'ਤੇ ਦਿੱਲੀ ਆਏ ਸਨ, ਜੋ ਕਿ ਮਾਰਕਸਵਾਦੀ ਜੇਵੀਪੀ (ਜਨਤਾ ਵਿਮੁਕਤੀ ਪੇਰਾਮੁਨਾ ਪਾਰਟੀ) (ਪੀਪਲਜ਼ ਲਿਬਰੇਸ਼ਨ ਫਰੰਟ)) ਦੇ ਕਿਸੇ ਵੀ ਨੇਤਾ ਦੀ ਪਹਿਲੀ ਰਸਮੀ ਫੇਰੀ ਸੀ। ਜੇਵੀਪੀ ਨੇ 1987-90 ਦੌਰਾਨ ਸ਼੍ਰੀਲੰਕਾ 'ਚ ਭਾਰਤ ਵਿਰੋਧੀ ਅੰਦੋਲਨ ਦੀ ਅਗਵਾਈ ਕੀਤੀ। ਪਾਰਟੀ ਦਾ ਮੰਨਣਾ ਸੀ ਕਿ 1987 'ਚ ਭਾਰਤ-ਲੰਕਾ ਸਮਝੌਤਾ, ਸ਼੍ਰੀਲੰਕਾ ਦੀ ਤਮਿਲ ਘੱਟ ਗਿਣਤੀ ਦੀ ਰਾਜਨੀਤਿਕ ਖੁਦਮੁਖਤਿਆਰੀ ਦੀ ਮੰਗ ਨੂੰ ਹੱਲ ਕਰਨ ਲਈ ਇੱਕ ਭਾਰਤੀ ਦਖਲ ਦੇ ਰੂਪ ਵਿੱਚ ਕੀਤਾ ਗਿਆ ਇਕ ਧੋਖਾ ਸੀ। ਦਿਸਾਨਾਇਕੇ 2014 ਤੋਂ ਜੇਵੀਪੀ ਦੀ ਅਗਵਾਈ ਕਰ ਰਹੇ ਹਨ।
ਭਾਰਤ-ਅਮਰੀਕਾ ਨੇ 31 Predator Drones ਖਰੀਦਣ ਲਈ ਕੀਤਾ 32,000 ਕਰੋੜ ਰੁਪਏ ਦਾ ਸਮਝੌਤਾ
NEXT STORY