ਸ਼ਿਕਾਗੋ— ਮਿਸੌਰੀ ਦੇ ਸੇਂਟ ਲੁਈਸ ਵਿਚ ਇਕ ਕਾਲੇ ਦੀ ਮੌਤ ਦੇ ਮਾਮਲੇ ਵਿਚ ਸਾਬਕਾ ਪੁਲਸ ਅਧਿਕਾਰੀ ਨੂੰ ਰਿਆਹ ਕੀਤੇ ਜਾਣ ਨੂੰ ਲੈ ਕੇ ਜਾਰੀ ਵਿਰੋਧ ਪ੍ਰਦਸ਼ਨ ਸੋਮਵਾਰ ਤੀਜੇ ਦਿਨ ਹਿਸੰਕ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਪੁਲਸ ਬਲਾ ਉੱਤੇ ਪੱਥਰਬਾਜ਼ੀ ਕੀਤੀ ਅਤੇ ਦੁਕਾਨਾਂ ਦੀਆਂ ਬਾਰੀਆਂ ਤੋੜ ਦਿੱਤੀਆਂ। ਪੁਲਸ ਦੇ ਟਵਿਟਰ ਅਕਾਊਂਟ ਵਿਚ ਕਿਹਾ ਗਿਆ, ''ਪ੍ਰਦਰਸ਼ਨਕਾਰੀ ਓਲਿਵ ਇਲਾਕੇ ਵਿਚ ਦੁਕਾਨਾਂ ਦੀਆਂ ਖਿੜਕੀਆਂ ਤੋੜ ਰਹੇ ਹਨ। ਅਧਿਕਾਰੀ ਮੌਕੇ ਉੱਤੇ ਪਹੁੰਚ ਰਹੇ ਹਨ।'' ਇਸ ਤੋਂ ਪਹਿਲਾਂ ਅਣਗਿਣਤ ਪ੍ਰਦਰਸ਼ਨਕਾਰੀਆਂ ਨੇ ਪੂਰੇ ਸੇਂਟ ਲੁਈਸ ਵਿਚ ਇਕ ਰੈਲੀ ਕੱਢੀ ਸੀ ਅਤੇ ਪੁਲਸ ਦਫਤਰ ਦੇ ਸਾਹਮਣੇ 'ਮੌਤ ਦਾ ਡਰਾਮਾ' ਕੀਤਾ ਸੀ। ਸ਼ੁੱਕਰਵਾਰ ਨੂੰ ਸਾਬਕਾ ਪੁਲਸ ਅਧਿਕਾਰੀ ਜੇਸਨ ਸਟਾਕਲੀ ਨੂੰ ਇਸ ਮਾਮਲੇ ਵਿਚ ਰਿਹਾਅ ਕੀਤੇ ਜਾਣ ਤੋਂ ਬਾਅਦ ਪਿੱਛਲੀ ਦੋ ਰਾਤਾਂ ਤੋਂ ਕੁਝ ਇਲਾਕਿਆਂ ਵਿਚ ਇਹ ਸ਼ਾਂਤੀਪੂਰਨ ਪ੍ਰਦਸ਼ਨ ਹਿੰਸਕ ਹੋ ਗਿਆ। ਸਾਲ 2014 ਵਿਚ ਫਗਰਊਸਨ ਉਪਨਗਰ ਵਿਚ ਇਕ ਕਾਲੇ ਵਿਅਕਤੀ ਮਾਈਕਲ ਬਰਾਊਨ ਦੀ ਪੁਲਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।ਘਟਨਾ ਤੋਂ ਬਾਅਦ ਸੇਂਟ ਲੁਈਸ ਵਿਚ ਨਸਲੀ ਤਣਾਅ ਪੈਦਾ ਹੋ ਗਿਆ ਸੀ। ਰਾਕ ਬੈਂਡ ਯੂ2 ਅਤੇ ਪਾਪ ਸਟਾਰ ਐਡ ਸ਼ੀਰਨ ਨੇ ਸੇਂਟ ਲੁਈਸ ਵਿਚ ਇਸ ਹਫਤੇ ਹੋਣ ਵਾਲਾ ਪ੍ਰੋਗਰਾਮ ਰੱਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਇਸ ਪ੍ਰੋਗਰਾਮ ਲਈ ਸੁਰੱਖਿਆ ਦੀ ਗਾਰੰਟੀ ਨਹੀਂ ਦੇ ਸਕਦੇ। ਸ਼ਾਂਤੀਪੂਰਨ ਵਿਰੋਧ ਤੋਂ ਬਾਅਦ ਹਿੰਸਾ ਦਾ ਸ਼ੁਰੂਆਤੀ ਸੰਕੇਤ ਉਦੋਂ ਮਿਲਿਆ ਜਦੋਂ ਪੁਲਸ ਨੇ ਸੋਮਵਾਰ ਟਵਿਟਰ ਉੱਤੇ ਲਿਖਿਆ, ''ਪੁਲਸ ਦਫਤਰ ਦੇ ਨੇੜੇ ਆਵਾਜਾਈ ਰੋਕਣ ਉੱਤੇ ਪ੍ਰਦਰਸ਼ਨਕਾਰੀ ਪੁਲਸ ਉੱਤੇ ਪੱਥਰਬਾਜ਼ੀ ਕਰ ਰਹੇ ਹਨ। ਟਵੀਟ ਵਿਚ ਕਿਹਾ ਗਿਆ, ''ਜੇਕਰ ਲੋਕ ਸ਼ਾਂਤ ਨਹੀਂ ਹੁੰਦੇ ਹਨ, ਤਾਂ ਉਨ੍ਹਾਂ ਨੂੰ ਖਦੇਰਨ ਦਾ ਹੁਕਮ ਦਿੱਤਾ ਜਾਵੇਗਾ।'' ਮਾਈਕਲ ਬਰਾਊਨ ਨੂੰ ਮਾਰਨ ਦੇ ਮਾਮਲੇ 'ਚ ਸਾਬਕਾ ਪੁਲਸ ਅਧਿਕਾਰੀ ਜੇਸਨ ਸਟਾਕਲੀ ਨੂੰ ਰਿਹਾਅ ਕੀਤੇ ਜਾਣ ਦੇ ਵਿਰੋਧ 'ਚ ਜਾਰੀ ਪ੍ਰਦਰਸ਼ਨਾਂ ਦੇ ਸੰਬੰਧ ਵਿਚ ਸ਼ੁੱਕਰਵਾਰ ਤੋਂ ਹੁਣ ਤੱਕ ਕੁੱਲ 35 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੱਥਰਬਾਜ਼ੀ ਕਾਰਨ 11 ਪੁਲਸਕਰਮੀ ਜਖ਼ਮੀ ਹੋ ਗਏ ਹਨ।
ਕੈਨੇਡਾ-ਅੰਮ੍ਰਿਤਸਰ ਵਿਚਕਾਰ ਸਿੱਧੀ ਉਡਾਣ ਸ਼ੁਰੂ ਕਰਨ ਦੀ ਉੱਠੀ ਮੰਗ
NEXT STORY