ਇਸਲਾਮਾਬਾਦ (ਯੂਐਨਆਈ): ਪਾਕਿਸਤਾਨ ਵਿੱਚ 7,678 ਨਵੇਂ ਕੋਵਿਡ-19 ਕੇਸ ਦਰਜ ਹੋਏ ਹਨ, ਜੋ ਕਿ 2020 ਵਿੱਚ ਮਹਾਮਾਰੀ ਦੇ ਤੋਂ ਬਾਅਦ ਰੋਜ਼ਾਨਾ ਸੰਕਰਮਣ ਦੀ ਸਭ ਤੋਂ ਵੱਧ ਸੰਖਿਆ ਹੈ। ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (ਐਨਸੀਓਸੀ) ਦੇ ਅੰਕੜਿਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : ਕੁਈਨਜ਼ਲੈਂਡ 'ਚ ਨਵੇਂ ਮਾਮਲੇ ਅਤੇ 13 ਮੌਤਾਂ, ਬੂਸਟਰ ਡੋਜ਼ ਲਗਵਾਉਣ ਦੀ ਅਪੀਲ
ਜੀਓ ਨਿਊਜ਼ ਨੇ ਐਨਸੀਓਸੀ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ 13 ਜੂਨ, 2020 ਨੂੰ 6,825 ਮਾਮਲੇ ਸਾਹਮਣੇ ਆਏ ਜੋ ਹੁਣ ਤੱਕ ਸਭ ਤੋਂ ਵੱਧ ਸਨ। ਕੋਵਿਡ-19 ਦੇ ਕੁੱਲ ਕੇਸ ਵਧ ਕੇ 1.35 ਮਿਲੀਅਨ ਹੋ ਗਏ ਹਨ ਅਤੇ ਸਕਾਰਾਤਮਕਤਾ ਦਰ 12.93 ਪ੍ਰਤੀਸ਼ਤ ਸੀ। 23 ਲੋਕਾਂ ਦੀ ਮੌਤ ਹੋ ਗਈ , ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 29,065 ਹੋ ਗਈ।ਮੀਡੀਆ ਦੇ ਅਨੁਸਾਰ, ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਅਤੇ ਵਿੱਤ ਤੇ ਮਾਲ ਮੰਤਰੀ ਸ਼ੌਕਤ ਤਰੀਨ ਦਾ ਦੋ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।
ਬ੍ਰਿਟਿਸ਼ PM ਅਤੇ ਜਰਮਨ ਚਾਂਸਲਰ ਨੇ ਯੂਕਰੇਨ ਦੀ ਸਥਿਤੀ ਬਾਰੇ ਕੀਤੀ ਚਰਚਾ
NEXT STORY