ਯਾਰਕ ਰੀਜਨ- ਕ੍ਰਿਸਮਸ ਤੇ ਨਵੇਂ ਸਾਲ ਦੀ ਖੁਸ਼ੀ ਵਿਚ ਸਭ ਤੋਂ ਵੱਧ ਚਾਕਲੇਟ ਤੇ ਸੁੱਕੇ ਮੇਵੇ ਖਰੀਦਦੇ ਹਨ, ਇਸੇ ਲਈ ਸ਼ਾਇਦ ਇਨ੍ਹਾਂ ਚੀਜ਼ਾਂ ਦੀ ਚੋਰੀ ਵੀ ਵੱਧਦੀ ਜਾ ਰਹੀ ਹੈ। ਕੈਨੇਡਾ ’ਚ ਯਾਰਕ ਰੀਜਨ ਦੀ ਪੁਲਸ ਨੇ ਤਿੰਨ ਪੰਜਾਬੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 6 ਲੱਖ ਡਾਲਰ ਤੋਂ ਵੱਧ ਦੀ ਕੀਮਤ ਦੇ ਚੋਰੀ ਦੇ ਚਾਕਲੇਟ ਅਤੇ ਸੁੱਕੇ ਮੇਵਿਆਂ ਨਾਲ ਭਰੇ ਟਰੱਕ ਬਰਾਮਦ ਹੋਏ ਹਨ। ਇਨ੍ਹਾਂ ਦੀ ਪਛਾਣ ਵਰਿੰਦਰ ਢਿੱਲੋਂ, ਮਨਪ੍ਰੀਤ ਸਮਰਾ ਤੇ ਸੁਨੀਲ ਮੈਸਨ ਵਜੋਂ ਹੋਈ।
ਯਾਰਕ ਰੀਜਨ ਦੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਿਛਲੇ ਮਹੀਨੇ ਇਸ ਮਾਮਲੇ ਦੀ ਉਸ ਵੇਲੇ ਜਾਂਚ ਸ਼ੁਰੂ ਕੀਤੀ ਸੀ, ਜਦੋਂ ਮਹਿੰਗੀ ਕੀਮਤ ਦੇ ਸਾਮਾਨ ਨਾਲ ਲੱਦੇ ਟਰੱਕ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਜਾਂਚ ਦੌਰਾਨ ਪੁਲਸ ਟੀਮ ਨੂੰ ਚੋਰੀ ਦੀਆਂ ਚਾਕਲੇਟਾਂ ਨਾਲ ਭਰਿਆ ਪਹਿਲਾ ਟਰੱਕ ਟਰੇਲਰ ਟੋਰਾਂਟੋ ’ਚੋਂ ਬਰਾਮਦ ਹੋਇਆ। ਇਸ ਵਿਚ ਲੱਦੇ ਸਾਮਾਨ ਦੀ ਕੀਮਤ 3 ਲੱਖ 60 ਹਜ਼ਾਰ ਤੋਂ ਵੱਧ ਬਣਦੀ ਹੈ।
ਚੋਰੀ ਹੋਇਆ ਦੂਜਾ ਟਰੈਕਟਰ ਟਰੇਲਰ ਵੋਹਾਨ ਸ਼ਹਿਰ ਵਿਚੋਂ ਮਿਲਿਆ, ਜਿਸ ਵਿਚ ਚੋਰੀ ਦੇ ਸੁੱਕੇ ਮੇਵੇ ਲੱਦੇ ਹੋਏ ਸਨ, ਜਿਨ੍ਹਾਂ ਦੀ ਕੀਮਤ 2 ਲੱਖ 70 ਹਜ਼ਾਰ ਡਾਲਰ ਬਣਦੀ ਹੈ।ਪੁਲਸ ਨੇ ਐਤਵਾਰ ਨੂੰ ਦੂਜਾ ਟਰੱਕ ਫੜਿਆ।
ਇਹ ਵੀ ਪੜ੍ਹੋ- ਓਂਟਾਰੀਓ ਦੇ ਇਨ੍ਹਾਂ 17 ਹਸਪਤਾਲਾਂ 'ਚ ਲੱਗਣਗੇ ਕੋਰੋਨਾ ਟੀਕੇ
ਉਨ੍ਹਾਂ ਦੱਸਿਆ ਕਿ 41 ਸਾਲਾ ਸੁਨੀਲ ਟੋਰਾਂਟੋ ਦਾ ਰਹਿਣ ਵਾਲਾ ਹੈ ਜਦਕਿ 41 ਸਾਲਾ ਮਨਪ੍ਰੀਤ ਅਤੇ 35 ਸਾਲਾ ਵਰਿੰਦਰ ਬਰੈਂਪਟਨ ਦs ਰਹਿਣ ਵਾਲੇ ਹਨ। ਇਨ੍ਹਾਂ 'ਤੇ ਸਮਾਨ ਚੋਰੀ ਕਰਨ ਤੇ ਇਸ ਨੂੰ ਦੂਜੀ ਥਾਂ 'ਤੇ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਬਾਰੇ ਪਤਾ ਹੋਵੇ ਤਾਂ ਉਹ ਉਨ੍ਹਾਂ ਨੂੰ ਜਾਣਕਾਰੀ ਜ਼ਰੂਰ ਦੇਣ।
ਓਂਟਾਰੀਓ ਦੇ ਇਨ੍ਹਾਂ 17 ਹਸਪਤਾਲਾਂ 'ਚ ਲੱਗਣਗੇ ਕੋਰੋਨਾ ਟੀਕੇ
NEXT STORY