ਸਰਬੀਆ— ਏਲੀਅਨਸ ਨੂੰ ਲੈ ਕੇ ਕਈ ਅਜੀਬ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿਚ ਸਰਬੀਆ ਦੇ ਇਕ ਸ਼ਹਿਰ ਦੇ ਲੋਕਾਂ ਦੀ ਨੀਂਦ ਉਸ ਵੇਲੇ ਉੱਡ ਗਈ ਜਦੋਂ ਉਨ੍ਹਾਂ ਨੇ ਆਸਮਾਨ ਵਿਚ ਅਜਿਹਾ ਅਦਭੁੱਤ ਨਜ਼ਾਰਾ ਦੇਖਿਆ। ਉੱਥੇ ਲੋਕਾਂ ਨੂੰ ਆਸਮਾਨ ਵਿਚ ਯੂ. ਐੱਫ. ਓ. (ਏਲੀਅਨ ਸ਼ਿਪ) ਦਿਖਾਈ ਦਿੱਤੇ। ਇਹ ਨਜ਼ਾਰਾ ਦੇਖ ਲੋਕਾਂ ਵਿਚ ਹਲਚਲ ਮਚ ਗਈ।
ਜਾਣਕਾਰੀ ਮੁਤਾਬਕ, ਪੂਰਬੀ ਸਰਬੀਆ ਦੇ ਡੋਨਜੀ ਮਿਲਾਨੋਵਾਕ ਸ਼ਹਿਰ ਵਿਚ ਆਸਮਾਨ ਵਿਚ ਅਜੀਬ ਜਿਹੀ ਰੋਸ਼ਨੀ ਦਿਖਾਈ ਦਿੱਤੀ। ਲੋਕਾਂ ਨੇ ਦੇਖਿਆ ਕਿ ਆਸਮਾਨ ਵਿਚ 6 ਚਮਕਦੀਆਂ ਹੋਈਆਂ ਚੀਜ਼ਾਂ ਚੱਲ ਰਹੀਆਂ ਹਨ। ਕੁਝ ਲੋਕਾਂ ਨੇ ਇਸ ਦਾ ਵੀਡੀਓ ਵੀ ਬਣਾਇਆ ਅਤੇ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਰੋਸ਼ਨੀ ਹੋਰ ਕੁਝ ਨਹੀਂ ਬਲਕਿ ਯੂ. ਐੱਫ. ਓ. ਹੈ ਜਦ ਕਿ ਕੁਝ ਲੋਕਾਂ ਨੇ ਕਿਹਾ ਕਿ ਇਹ ਸਿਰਫ ਚੀਨੀ ਰੋਸ਼ਨੀ ਹੈ।
ਇੰਨਾ ਹੀ ਨਹੀਂ, ਇਸ ਵੀਡੀਓ ਨੂੰ ਯੂ-ਟਿਊਬ 'ਤੇ ਵੀ ਅਪਲੋਡ ਕੀਤਾ ਗਿਆ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੇ ਹਨੇਰੇ ਵਿਚ ਆਸਮਾਨ ਵਿਚ ਕੁਝ ਚੀਜ਼ਾਂ ਚਮਕ ਰਹੀਆਂ ਹਨ ਅਤੇ ਇਕ-ਇਕ ਕਰ ਕੇ ਗਾਇਬ ਵੀ ਹੋ ਜਾਂਦੀਆਂ ਹਨ। ਹਾਲਾਂਕਿ ਇਨ੍ਹਾਂ ਅਜੀਬ ਲਾਇਟਾਂ 'ਤੇ ਉੱਥੋਂ ਦੇ ਅਧਿਕਾਰੀਆਂ ਦਾ ਹੁਣ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਟ੍ਰਾਂਸਜੈਂਡਰ ਸੈਨਿਕਾਂ 'ਤੇ ਪਾਬੰਦੀ ਲਗਾਉਣ ਕਾਰਨ ਟਰੰਪ ਵਿਰੁੱਧ ਪ੍ਰਦਰਸ਼ਨ
NEXT STORY