ਰੋਮ (ਦਲਵੀਰ ਕੈਂਥ): ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 420ਵੇਂ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਦੁਨੀਆ ਭਰ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਤੇ ਨਗਰ ਕੀਰਤਨ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਜੋਸ਼ੇ-ਖਰੋਸ਼ ਤੇ ਸ਼ਰਧਾ ਭਾਵਨਾ ਨਾਲ ਜਾ ਰਹੇ ਹਨ ਜਿਨ੍ਹਾਂ ਵਿੱਚ ਸੰਗਤਾਂ ਦੇ ਵਿਸ਼ਾਲ ਇਕੱਠ ਹਾਜ਼ਰੀ ਭਰਦਿਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਨਤਮਸਤਕ ਹੋ ਰਹੀਆਂ ਹਨ।ਇਸ ਮਹਾਨ ਤੇ ਇਤਿਹਾਸ ਦਿਹਾੜੇ ਨੂੰ ਸਮਰਪਿਤ ਲਾਸੀਓ ਸੂਬੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਚਾਰ ਲਈ ਦਿਨ-ਰਾਤ ਸੇਵਾ ਵਿੱਚ ਜੁੜੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ) ਵੱਲੋਂ ਵੀ ਵਿਸ਼ਾਲ ਨਗਰ ਕੀਤਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ਹਿਰ ਤੇਰਾਚੀਨਾ ਵਿਖੇ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ।



ਭਾਵੇਂ ਭਾਦੋਂ 24 ਦਿਨ ਮੌਕੇ ਸਜੇ ਨਗਰ ਕੀਰਤਨ ਦੀ ਦੁਪਿਹਰ ਤਪੀ ਪਈ ਸੀ ਪਰ ਅਕਾਲ ਪੁਰਖ ਦੀ ਮੌਜ ਅਨੁਸਾਰ ਸੰਗਤਾਂ ਦਾ ਗੁਰੂ ਪ੍ਰਤੀ ਉਤਸ਼ਾਹ ਤੇ ਸ਼ਰਧਾ ਜੈਕਾਰਿਆਂ ਦੇ ਰੂਪ ਪ੍ਰਤੱਖ ਹੋ ਰਹੀ ਸੀ ।ਗੁਰੂ ਦੇ ਜੈਕਾਰੇ ਛੱਡਦਾ ਨਗਰ ਕੀਰਤਨ ਤੇਰਾਚੀਨਾ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸਮਾਪਤ ਹੋਇਆ। ਇਸ ਮੌਕੇ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ,ਮਿਲਕ ਬਦਾਮ,ਛੋਲੇ,ਸਮੋਸੇ,ਆਈਸ ਕਰੀਮ ਤੇ ਫਲਾਂ ਦੀ ਚਾਟ ਦੇ ਅਤੁੱਟ ਭੰਡਾਰੇ ਵਰਤਾਏ ਗਏ। ਇਸ ਨਗਰ ਕੀਰਤਨ ਮੌਕੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾਵਾਚਕਾਂ ਨੇ ਹਾਜ਼ਰੀ ਕਰਦਿਆਂ ਮਹਾਨ ਸਿੱਖ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ।ਇਟਲੀ ਦੇ ਪ੍ਰਸਿੱਧ ਕਵੀਸ਼ਰ ਜੱਥੇ ਗਿਆਨੀ ਤਰਸੇਮ ਸਿੰਘ ਪਾਤਰਾ ਨੇ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਵਿੱਚ ਗੁਰੂ ਨਾਨਕ ਦੇ ਘਰ ਦੀਆਂ ਸਿਫ਼ਤਾਂ ਕਰਦਿਆਂ ਸੰਗਤਾਂ ਦੀ ਸੁਰਤ ਨੂੰ ਗਗਨਮੰਡਲ ਦੀ ਸੈਰ ਕਰਵਾ ਦਿੱਤੀ।



ਪੜ੍ਹੋ ਇਹ ਅਹਿਮ ਖ਼ਬਰ- ਪਰਥ ਵਿੱਖੇ ਵਾਪਰੀ ਬੇਅਦਬੀ ਦੀ ਘਟਨਾ 'ਤੇ ਸਿੱਖ ਸੰਗਤਾਂ ਵੱਲੋਂ ਕੱਢਿਆ ਗਿਆ ਰੋਸ ਮਾਰਚ
ਹਜ਼ੂਰੀ ਰਾਗੀ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਗੁਰਵਿੰਦਰ ਸਿੰਘ ਤੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਹੁਰਾਂ ਵੀ ਸੰਗਤਾਂ ਨੂੰ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ।ਇਸ ਮੌਕੇ 96 ਕਰੌੜੀ ਗੱਤਕਾ ਅਕੈਡਮੀ ਪੁਨਤੀਨੀਆ ਦੇ ਨੰਨੇ ਮੁੰਨੇ ਸਿੰਘਾਂ ਨੇ ਸਿੱਖ ਮਾਰਸ਼ਲ ਆਰਟ ਦੇ ਹੈਰਤਅੰਗੇਜ਼ ਕਰਤੱਬ ਵੀ ਦਿਖਾਏ ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਦੇ ਸਿੰਘਾਂ ਵੱਲੋਂ ਸੰਗਤਾਂ ਦੇ ਦਸਤਾਰਾਂ ਵੀ ਸਜਾਈਆਂ ਗਈਆਂ।ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ 'ਤੇ ਸਭ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਗੁਰੂ ਨੂੰ ਯਾਦ ਕਰਦਿਆਂ ਗੁਰਪੁਰਬ ਮਨਾਉਣੇ ਸਿੱਖੀ ਦੇ ਬੂਟੇ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਲਈ ਅਹਿਮ ਯੋਗਦਾਨ ਹੈ।।ਨਗਰ ਕੀਰਤਨ ਵਿੱਚ ਰੋਮ,ਲਾਸੀਓ ,ਵਿਲੇਤਰੀ,ਚਿਸਤੇਰਨਾ ਦੀ ਲਾਤੀਨਾ, ਸਬਾਊਦੀਆ, ਸੰਨਵੀਤੋ,ਪੁਨਤੀਨੀਆ,ਫੌਂਦੀ ਆਦਿ ਇਲਾਕਿਆਂ ਤੇ ਗੁਰਦੁਆਰਾ ਸਿੰਘ ਸਭਾਵਾਂ ਤੋਂ ਸੰਗਤਾਂ ਕਾਫਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੀਆਂ।ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੰਗਲਾਦੇਸ਼ ’ਚ ਭਾਰਤ ਦੇ ਵਿੱਤਪੋਸ਼ਿਤ ਪ੍ਰਾਜੈਕਟ ਰਹਿਣਗੇ ਜਾਰੀ
NEXT STORY