ਮੈਡ੍ਰਿਡ - ਸਪੇਨ ਦੇ ਉੱਤਰ-ਪੱਛਮੀ ਖੇਤਰ ਗਲੀਸਿਆ ਵਿਚ ਕੋਵਿਡ-19 ਤੋਂ ਪ੍ਰਭਾਵਿਤ ਮਾਮਲਿਆਂ ਵਿਚ ਤੇਜ਼ੀ ਕਾਰਨ ਦੁਬਾਰਾ ਸਖਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਇਨਾਂ ਪਾਬੰਦੀਆਂ ਦਾ ਅਸਰ ਖੇਤਰ ਦੇ ਕਰੀਬ 70 ਹਜ਼ਾਰ ਲੋਕਾਂ 'ਤੇ ਪਵੇਗਾ। ਐਤਵਾਰ ਅੱਧੀ ਰਾਤ ਤੋਂ ਸ਼ੁੱਕਰਵਾਰ ਨੂੰ ਸਿਰਫ ਉਨ੍ਹਾਂ ਲੋਕਾਂ ਨੂੰ ਇਸ ਖੇਤਰ ਵਿਚ ਆਉਣ ਜਾਂ ਇਥੋਂ ਜਾਣ ਦੀ ਇਜਾਜ਼ਤ ਹੋਵੇਗੀ ਜਿਹੜੇ ਕੰਮ ਦੇ ਸਿਲਸਿਲੇ ਤੋਂ ਬਾਹਰ ਹਨ। ਇਸ ਤੋਂ ਪਹਿਲਾਂ ਇਕ ਦਿਨ ਪਹਿਲਾਂ ਸਪੇਨ ਦੇ ਕੈਟੇਲੋਨੀਆ ਵਿਚ ਵੀ ਅਜਿਹੀਆਂ ਹੀ ਸਥਾਨਕ ਪਾਬੰਦੀਆਂ ਲਾਈਆਂ ਗਈਆਂ ਸਨ।
ਹਾਲਾਂਕਿ, ਰਾਸ਼ਟਰੀ ਪੱਧਰ 'ਤੇ ਸਪੇਨ ਵਿਚ ਕੋਵਿਡ-19 ਦੀ ਲਾਗ 'ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਚੁੱਕਿਆ ਹੈ। ਕਰੀਬ 3 ਮਹੀਨੇ ਪਹਿਲਾਂ ਚੀਨ ਤੋਂ ਬਾਅਦ ਯੂਰਪ ਨੂੰ ਕੋਰੋਨਾਵਾਇਰਸ ਦਾ ਕੇਂਦਰ ਮੰਨਿਆ ਜਾਣ ਲੱਗ ਪਿਆ ਸੀ। ਯੂਰਪ ਦੇ ਇਟਲੀ, ਸਪੇਨ ਅਤੇ ਫਰਾਂਸ ਸਭ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚ ਰੁਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਅੰਕੜਾ 700 ਤੋਂ ਜ਼ਿਆਦਾ ਪਹੁੰਚ ਗਿਆ ਸੀ। ਪਰ ਹੁਣ ਹਾਲਾਤ ਕਾਫੀ ਕਾਬੂ ਵਿਚ ਹਨ। ਉਨ੍ਹਾਂ ਹਾਲਾਤਾਂ ਵਿਚ ਸਰਕਾਰਾਂ ਵੱਲੋਂ ਕਈ ਸਖਤ ਪਾਬੰਦੀਆਂ ਲਾਈਆਂ ਗਈਆਂ ਸਨ ਤਾਂ ਜੋ ਇਹ ਵਾਇਰਸ ਹੋਰ ਖਤਰਨਾਕ ਰੂਪ ਨਾ ਲਵੇ। ਸਪੇਨ ਵਿਚ ਇਹ ਪਾਬੰਦੀਆਂ ਕਰੀਬ 2 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਰਹੀਆਂ, ਜਿਸ ਕਾਰਨ ਇਥੇ ਮੌਤਾਂ ਅਤੇ ਪ੍ਰਭਾਵਿਤਾਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਜਾਣ ਲੱਗੀ। ਉਥੇ ਹੀ ਹੁਣ ਤੱਕ ਸਪੇਨ ਵਿਚ ਕੋਰੋਨਾ ਦੇ 298,869 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 28,388 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਸਪੇਨ ਕੋਰੋਨਾਵਾਇਰਸ ਦੇ 5,448,984 ਟੈਸਟ ਕਰ ਚੁੱਕਿਆ ਹੈ।
ਕੋਰੋਨਾ ਕਾਰਨ ਬ੍ਰਾਜ਼ੀਲ ਤੋਂ ਦੁਗਣੀ ਹੋਈ ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ
NEXT STORY