ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੇ ਰਿਜ਼ੋਰਟ ਟਾਪੂ ਬਾਲੀ ਵਿਚ ਜਵਾਲਾਮੁਖੀ ਦੀ ਜ਼ੋਰਦਾਰ ਆਵਾਜ਼ ਵਿਚ ਰਹਿ ਰਹੇ ਹਜ਼ਾਰਾਂ ਲੋਕ ਬੀਤੇ 50 ਸਾਲਾਂ ਵਿਚ ਪਹਿਲੀ ਵਾਰੀ ਇਸ ਵਿਚ ਹੋਣ ਵਾਲੇ ਧਮਾਕੇ ਦੇ ਡਰ ਨਾਲ ਆਪਣੇ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ। ਕੱਲ ਅਗੁੰਗ ਪਰਬਤ ਵਿਚ ਧੂੰਆਂ 700 ਮੀਟਰ ਤੱਕ ਉੱਠਣ ਲੱਗਾ ਸੀ, ਜਿਸ ਮਗਰੋਂ ਪਰਬਤ ਦੇ ਨੇੜੇ ਸਥਿਤ ਬਸਤੀਆਂ ਵਿਚੋਂ ਲੋਕਾਂ ਨੇ ਸੁਰੱਖਿਅਤ ਥਾਵਾਂ 'ਤੇ ਜਾਣਾ ਸ਼ੁਰੂ ਕਰ ਦਿੱਤਾ। ਸਾਲ 1963 ਵਿਚ ਅਗੁੰਗ ਪਰਬਤ ਵਿਚ ਹੋਏ ਧਮਾਕੇ ਵਿਚ ਕਰੀਬ 16,000 ਲੋਕÎਾਂ ਦੀ ਮੌਤ ਹੋਈ ਸੀ। ਸਤੰਬਰ ਵਿਚ ਵੀ ਇੱਥੇ ਭੱਜ-ਦੌੜ ਮਚ ਗਈ ਸੀ। ਉਦੋਂ ਕਰੀਬ 1,40,000 ਲੋਕ ਖੇਤਰ ਛੱਡ ਕੇ ਚਲੇ ਗਏ ਸਨ। ਜਵਾਲਾਮੁਖੀ ਦੇ ਸ਼ਾਂਤ ਹੋਣ 'ਤੇ ਲੋਕ ਵਾਪਸ ਆਪਣੇ ਘਰ ਆ ਗਏ ਸਨ। ਆਪਦਾ ਅਧਿਕਾਰੀਆਂ ਨੇ ਅਗੁੰਗ ਪਰਬਤ ਵਿਚ ਹਾਲ ਹੀ ਦੀਆਂ ਗਤੀਵਿਧੀਆਂ ਦੇ ਮੱਦੇ ਨਜ਼ਰ ਇਸ ਵਿਚ ਧਮਾਕੇ ਦੀ ਚਿਤਾਵਨੀ ਦਿੱਤੀ ਹੈ
ਕੈਨੇਡੀਅਨ ਕੌਂਸਲਰ ਗੁਰਪ੍ਰੀਤ ਸਿੰਘ ਨੇ ਵਿਦੇਸ਼ ਮੰਤਰੀ ਨੂੰ ਜਗਤਾਰ ਦੇ ਮਾਮਲੇ 'ਚ ਦਖਲ ਦੇਣ ਦੀ ਕੀਤੀ ਅਪੀਲ
NEXT STORY