ਜਕਾਰਤਾ-ਪੱਛਮੀ ਇੰਡੋਨੇਸ਼ੀਆ 'ਚ ਬੁੱਧਵਾਰ ਨੂੰ ਸਮੁੰਦਰ ਦੇ ਅੰਦਰ ਜ਼ਬਰਦਸਤ ਭੂਚਾਲ ਆਇਆ। ਇਸ ਘਟਨਾ 'ਚ ਤੁਰੰਤ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ 10 ਕਿਲੋਮੀਟਰ ਦੀ ਡੂੰਘਾਈ 'ਚ 6.2 ਦੀ ਤੀਬਤਰਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਸੁਮਾਤਰਾ ਟਾਪੂ ਦੇ ਬੇਂਗਕੁਲੂ ਸੂਬੇ ਦੇ ਬੇਂਗਕੁਲੂ ਸ਼ਹਿਰ ਦੇ ਦੱਖਣੀ-ਦੱਖਣਪੱਛਮੀ 'ਚ ਸੀ। ਹਾਲਾਂਕਿ ਇੰਡੋਨੇਸ਼ੀਆ ਦੀ ਮੌਸਮ ਸੰਬੰਧੀ ਏਜੰਸੀ ਨੇ ਹੁਣ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਅਤੇ ਤੁਰੰਤ ਭੂਚਾਲ ਨਾਲ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਇਹ ਵੀ ਪੜ੍ਹੋ -ਰੂਸ : ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਣ ਤਿੰਨ ਕੋਰੋਨਾ ਮਰੀਜ਼ਾਂ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਰੂਸ : ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਣ ਤਿੰਨ ਕੋਰੋਨਾ ਮਰੀਜ਼ਾਂ ਦੀ ਮੌਤ
NEXT STORY