ਮਾਸਕੋ-ਰੂਸ 'ਚ ਮਾਸਕੋ ਦੇ ਉਡਨਸਟੋਵ ਸਥਿਤ ਇਕ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਣ ਕੋਰੋਨਾ ਇਨਫੈਕਟਿਡ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਰੂਸੀ ਐਮਰਜੈਂਸੀ ਮੰਤਰਾਲਾ ਦੇ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਡੀਨਟਸੋਵ ਸ਼ਹਿਰ ਦੇ ਨਿਕੋਲਸਕਯਾ ਹਸਪਤਾਲ 'ਚ ਆਕਸੀਜਨ ਦੀ ਸਪਲਾਈ ਦੀ ਕਮੀ ਕਾਰਣ ਇਥੇ ਦਾਖਲ ਤਿੰਨ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ -ਬ੍ਰਾਜ਼ੀਲ ਨੇ ਕੋਵੈਕਸ ਟੀਕੇ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਤੋਂ ਕੀਤਾ ਵੱਖ
ਇਸ ਦਰਮਿਆਨ ਰੂਸ ਦੇ ਇਕ ਹੈਲਥ ਵਾਚਡੌਗ ਨੇ ਕਿਹਾ ਕਿ ਇਡੀਨਟਸੋਵ ਹਸਪਤਾਲ 'ਚ ਹੋਈ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਹਸਪਤਾਲ ਪ੍ਰਬੰਧਨ ਨੇ ਪੁਸ਼ਟੀ ਕੀਤੀ ਹੈ ਕਿ ਆਕਸੀਜਨ ਸਪਲਾਈ 12 ਮਿੰਟ ਲਈ ਪ੍ਰਭਾਵਿਤ ਹੋਈ ਪਰ ਇਸ ਕਾਰਣ ਮਰੀਜ਼ਾਂ ਦੀ ਮੌਤ ਹੋਣ ਦਾ ਖੰਡਨ ਵੀ ਕੀਤਾ ਅਤੇ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਮੌਤ ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਹੋਈ ਹੈ।
ਇਹ ਵੀ ਪੜ੍ਹੋ -ਨਵਲਨੀ ਦੇ ਸਮਰਥਕ ਨਵੇਂ ਤਰੀਕੇ ਨਾਲ ਕਰਨਗੇ ਰੈਲੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਯਮਨ ਦੇ ਬਾਗੀਆਂ ਨੇ ਹਵਾਈਅੱਡੇ 'ਤੇ ਕੀਤਾ ਹਮਲਾ, ਇਕ ਜਹਾਜ਼ ਨੂੰ ਲੱਗੀ ਅੱਗ
NEXT STORY