ਮਨੀਲਾ (ਏਜੰਸੀ)- ਦੱਖਣੀ ਫਿਲੀਪੀਨਜ਼ ਵਿੱਚ ਸੂਰੀਗਾਓ ਡੇਲ ਨੋਟਰੇ ਸੂਬੇ ਵਿੱਚ ਸ਼ੁੱਕਰਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ, ਜਿਸ ਮਗਰੋਂ ਡਰ ਦੇ ਮਾਰੇ ਲੋਕ ਆਪਣੇ ਘਰਾਂ ਨੂੰ ਛੱਡ ਦੇ ਬਾਹਰ ਨੂੰ ਦੌੜ ਪਏ। ਫਿਲੀਪੀਨ ਇੰਸਟੀਚਿਊਟ ਆਫ਼ ਵੋਲਕੇਨੋਲੋਜੀ ਐਂਡ ਸੀਸਮੋਲੋਜੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.2 ਮਾਪੀ ਗਈ। ਸੰਸਥਾ ਨੇ ਕਿਹਾ ਕਿ ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 7:03 ਵਜੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ: ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਸੋਸ਼ਲ ਮੀਡੀਆ 'ਤੇ ਪਰਿਵਾਰ ਨੇ ਪਾਈ ਪੋਸਟ, ਲਿਖਿਆ- ਸਭ ਕੁਝ ਸਮਝ ਤੋਂ ਬਾਹਰ ਹੈ
ਭੂਚਾਲ ਦਾ ਕੇਂਦਰ ਜਨਰਲ ਲੂਨਾ ਨਗਰਪਾਲਿਕਾ ਤੋਂ ਲਗਭਗ 13 ਕਿਲੋਮੀਟਰ ਦੱਖਣ-ਪੂਰਬ ਵਿੱਚ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਸੰਸਥਾ ਨੇ ਕਿਹਾ ਕਿ ਟੈਕਟੋਨਿਕ ਭੂਚਾਲ ਆਫਟਰਸ਼ੋਕ ਨੂੰ ਟ੍ਰਿਗਰ ਕਰੇਗਾ ਅਤੇ ਕਾਫ਼ੀ ਨੁਕਸਾਨ ਹੋਵੇਗਾ। ਭੂਚਾਲ ਦੇ ਝਟਕੇ ਮਿੰਡਾਨਾਓ ਖੇਤਰ ਅਤੇ ਮੱਧ ਫਿਲੀਪੀਨਜ਼ ਦੇ ਗੁਆਂਢੀ ਸੂਬਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।
ਇਹ ਵੀ ਪੜ੍ਹੋ: ਸੈਲੀਬ੍ਰਿਟੀ ਹੇਅਰ ਸਟਾਈਲਿਸਟ ਪਿਓ-ਪੁੱਤ 'ਤੇ ਡਿੱਗੀ ਗਾਜ ! ਦਰਜ ਹੋਏ 33 ਮਾਮਲੇ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WHO ਦੀ ਚੇਤਾਵਨੀ: ਭਾਰਤ 'ਚ ਵੱਧ ਰਿਹਾ ਐਂਟੀਬਾਇਓਟਿਕ ਪ੍ਰਤੀਰੋਧ, ਲੱਖਾਂ ਚ ਹੋਈ ਘਾਤਕ ਸੰਕਰਮਣਾਂ ਦੀ ਗਿਣਤੀ
NEXT STORY