ਹਿਊਸਟਨ (ਏਪੀ): ਸਾਊਥਵੈਸਟ ਏਅਰਲਾਈਨਜ਼ ਦੇ ਇੱਕ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ। ਚੰਗੀ ਗੱਲ ਇਹ ਰਹੀ ਕਿ ਅੱਗ ਲੱਗਣ ਤੋਂ ਬਾਅਦ ਜਹਾਜ਼ ਹਿਊਸਟਨ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ। ਹਿਊਸਟਨ ਫਾਇਰ ਡਿਪਾਰਟਮੈਂਟ ਅਨੁਸਾਰ ਜਹਾਜ਼ ਨੇ ਹੌਬੀ ਹਵਾਈ ਅੱਡੇ ਤੋਂ ਮੈਕਸੀਕੋ ਦੇ ਕਾਬੋ ਸੈਨ ਲੂਕਾਸ ਲਈ ਉਡਾਣ ਭਰੀ ਸੀ, ਪਰ ਇੰਜਣ ਵਿੱਚ ਅੱਗ ਲੱਗ ਗਈ, ਜਿਸ ਕਾਰਨ ਇਸਨੂੰ ਸਵੇਰੇ 11:15 ਵਜੇ ਸੁਰੱਖਿਅਤ ਉਤਾਰਨਾ ਪਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਯੂਨੀਵਰਸਿਟੀ 'ਚ ਗੋਲੀਬਾਰੀ, 2 ਲੋਕਾਂ ਦੀ ਮੌਤ ਤੇ ਕਈ ਜ਼ਖਮੀ
ਜਹਾਜ਼ ਵਿੱਚ 134 ਯਾਤਰੀ ਸਵਾਰ ਸਨ। ਫਾਇਰ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਦੇ ਸੁਰੱਖਿਅਤ ਉਤਰਨ ਤੋਂ ਬਾਅਦ ਫਾਇਰਫਾਈਟਰਜ਼ ਨੇ ਅੱਗ ਬੁਝਾ ਦਿੱਤੀ। ਸਾਊਥਵੈਸਟ ਏਅਰਲਾਈਨਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਜਹਾਜ਼ ਵਿੱਚ 134 ਯਾਤਰੀ ਸਵਾਰ ਸਨ ਜਿਨ੍ਹਾਂ ਨੂੰ ਚਾਲਕ ਦਲ ਨੇ ਬਾਹਰ ਕੱਢਣ ਵਿੱਚ ਮਦਦ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਚੀਨੀ ਉਪਗ੍ਰਹਿ ਕਰ ਰਹੇ ਹੂਤੀਆਂ ਦਾ ਸਮਰਥਨ !' US ਸਟੇਟ ਡਿਪਾਰਟਮੈਂਟ ਨੇ ਲਗਾਏ ਗੰਭੀਰ ਇਲਜ਼ਾਮ
NEXT STORY