ਸਿਡਨੀ (ਯੂ.ਐਨ.ਆਈ.)- ਪਾਪੂਆ ਨਿਊ ਗਿਨੀ ਦੇ ਕੋਕੋਪੋ ਤੋਂ 114 ਕਿਲੋਮੀਟਰ ਪੂਰਬ-ਦੱਖਣ-ਪੂਰਬ ਵਿੱਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਮੇਂ ਅਨੁਸਾਰ ਸਵੇਰੇ 0347 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.2 ਮਾਪੀ ਗਈ। ਭੂਚਾਲ ਦਾ ਕੇਂਦਰ 4.71 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 153.24 ਡਿਗਰੀ ਪੂਰਬੀ ਦੇਸ਼ਾਂਤਰ 'ਤੇ 72.5 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਪੜ੍ਹੋ ਇਹ ਅਹਿਮ ਖ਼ਬਰ-ਰੂਸ 'ਚ ਜਵਾਲਾਮੁਖੀ ਵਿਸਫੋਟ, 4 ਹਜ਼ਾਰ ਮੀਟਰ ਤੱਕ ਪਹੁੰਚਿਆ ਰਾਖ ਦਾ ਗੁਬਾਰ
ਅਮਰੀਕੀ ਸੁਨਾਮੀ ਚਿਤਾਵਨੀ ਪ੍ਰਣਾਲੀ ਅਨੁਸਾਰ ਭੂਚਾਲ ਕਾਰਨ ਇਸ ਵੇਲੇ ਕੋਈ ਸੁਨਾਮੀ ਚਿਤਾਵਨੀ ਨਹੀਂ ਹੈ। ਸੰਯੁਕਤ ਆਸਟ੍ਰੇਲੀਆਈ ਸੁਨਾਮੀ ਚਿਤਾਵਨੀ ਕੇਂਦਰ ਨੇ ਇਹ ਵੀ ਕਿਹਾ ਕਿ ਇਸ ਸਮੇਂ ਆਸਟ੍ਰੇਲੀਆ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਸੁਨਾਮੀ ਨਹੀਂ ਹੈ। ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਏਅਰਲਾਈਨਜ਼ ਦਾ ਵਿਲੱਖਣ ਟ੍ਰੈਵਲ ਪ੍ਰੋਗਰਾਮ, ਮਿੰਟਾਂ 'ਚ ਵਿਕ ਰਹੇ ਟਿਕਟ
NEXT STORY