ਰੋਮ/ਮਿਲਾਨ (ਦਲਵੀਰ ਸਿੰਘ ਕੈਂਥ) - ਪਹਿਲਗਾਮ ਵਿਚ ਪਿਛਲੇ ਦਿਨੀਂ ਅੱਤਵਾਦੀਆਂ ਵੱਲੋਂ 28 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਬਹੁਤ ਸਾਰੇ ਜ਼ਖਮੀ ਵੀ ਹੋਏ। ਇਸ ਸਭ ਪਿੱਛੇ ਇਕ ਚੀਜ਼ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਇਨ੍ਹਾਂ ਸਾਰਿਆਂ ਨੂੰ ਧਰਮ ਦਾ ਆਧਾਰ ਬਣਾ ਕੇ ਕਤਲ ਕੀਤਾ ਗਿਆ ਜੋ ਕਿ ਅਤਿਨਿੰਦਨਯੋਗ ਅਤੇ ਅਣਮਨੁੱਖੀ ਕਿਉਕਿ ਇਹ ਸਾਰੇ ਲੋਕ ਕਸ਼ਮੀਰ ਵਿਚ ਅਪਣੀਆਂ ਛੁੱਟੀਆਂ ਮਨਾਉਣ ਲਈ ਗਏ ਸਨ ਅਤੇ ਇਨ੍ਹਾਂ ਮਾਸੂਮ ਲੋਕਾਂ ਦੀ ਹੱਤਿਆ ਨੇ ਕਈ ਸਵਾਲ ਸਰਕਾਰਾਂ ਲਈ ਖੜ੍ਹੇ ਕਰ ਦਿੱਤੇ ਹਨ। ਜਿੱਥੇ ਭਾਰਤ ਵਿਚ ਲੋਕ ਲਗਾਤਾਰ ਸਰਕਾਰ ਤੋਂ ਉਚਿੱਤ ਕਾਰਵਾਈ ਦੀ ਮੰਗ ਕਰ ਰਹੇ ਹਨ, ਉਥੇ ਹੀ ਵਿਦੇਸ਼ਾਂ ਵਿਚ ਵੀ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹਨ।

ਇਸੇ ਤਰ੍ਹਾਂ ਮਿਲਾਨ ਸ਼ਹਿਰ ਵਿਚ ਵੀ ਭਾਰਤੀ ਭਾਈਚਾਰੇ ਨੇ ਇਕ ਰੋਸ ਪ੍ਰਦਰਸ਼ਨ ਉਲੀਕਿਆ ਜਿਸ ਵਿਚ ਜਿਥੇ ਯੂਰਪੀਨ ਸਰਕਾਰਾਂ ਨੂੰ ਅੱਤਵਾਦ ਸਬੰਧੀ ਕਠੋਰ ਕਦਮ ਚੁੱਕਣ ਲਈ ਅਪੀਲ ਕੀਤੀ ਗਈ ਉਥੇ ਹੀ ਪਹਿਲਗਾਮ ਦੇ ਘਟਨਾਕ੍ਰਮ ਸਬੰਧੀ ਅੱਤਵਾਦੀਆਂ ਵਿਰੁੱਧ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੀਆਂ ਤਾਕਤਾਂ ਵਿਰੁੱਧ ਸਖਤ ਰਵੱਈਆ ਅਪਣਾਉਣ ਦੀ ਵੀ ਭਾਰਤ ਸਰਕਾਰ ਨੂੰ ਗੁਹਾਰ ਲਾਈ ਗਈ। ਇਸ ਸਮੇਂ ਜਿਥੇ ਪ੍ਰਦਰਸ਼ਨ ਦੀ ਸ਼ੁਰੂਆਤ ਅੱਤਵਾਦ ਦੌਰਾਨ ਅਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ,ਉਥੇ ਪ੍ਰਦਰਸ਼ਨ ਦੀ ਸਮਾਪਤੀ ਭਾਰਤੀ ਰਾਸ਼ਟਰ ਗਾਇਨ ਨਾਲ ਕੀਤੀ ਗਈ।
ਇਸ ਸਮੇ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਵੱਖ-ਵੱਖ ਤਰ੍ਹਾਂ ਦੇ ਬੈਨਰ ਇਟਾਲੀਅਨ ਮੀਡੀਆ ਅਤੇ ਲੋਕਾਂ ਦੀ ਖਿੱਚ ਦਾ ਪ੍ਰਤੀਕ ਬਣੇ। ਵੱਖ-ਵੱਖ ਆਗੂਆਂ ਵਲੋ ਜੋ ਕਿ ਇਟਲੀ ਦੇ ਵੱਖ-ਵੱਖ ਖੇਤਰਾਂ ਅਤੇ ਧਰਮਾਂ ਨਾਲ ਸਬੰਧਿਤ ਸਨ ਉਨ੍ਹਾ ਵਲੋਂ ਅਪਣੇ ਵਿਚਾਰ ਵੀ ਪ੍ਰਗਟ ਕੀਤੇ ਗਏ। ਅੰਤ ਵਿਚ ਸਮਾਜ ਸੇਵੀ ਸਤਵਿੰਦਰ ਮਿਆਣੀ ਅਤੇ ਅਨਿਲ ਕੁਮਾਰ ਲੋਧੀ ਵਲੋਂ ਇਟਾਲੀਅਨ ਪ੍ਰਸਾਸ਼ਨ, ਮੀਡੀਆ ਅਤੇ ਭਾਰਤੀ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਜਿੰਨਾਂ ਨੇ ਅਪਣਾ ਮਨੁੱਖੀ ਫਰਜ ਸਮਝ ਕੇ ਇਸ ਰੋਸ ਪ੍ਰਦਰਸ਼ਨ ਵਿਚ ਸ਼ਿਰਕਤ ਕੀਤੀ।
ਪਾਕਿਸਤਾਨ ਨੂੰ ਕੌਣ ਦਿੰਦਾ ਹੈ ਇੰਨਾ ਪੈਸਾ, ਫੰਡਿੰਗ ਦਾ ਇਸਤੇਮਾਲ ਕਿੱਥੇ ਕਰਦਾ ਹੈ ਇਹ ਮੁਲਕ?
NEXT STORY