ਬੀਜਿੰਗ— ਹਰ ਸਕੂਲ ਦਾ ਆਪਣੇ ਵਿਦਿਆਰਥੀਆਂ ਨੂੰ ਸਹੀ-ਗਲਤ ਸਿਖਾਉਣ ਦਾ ਆਪਣਾ ਤਰੀਕਾ ਹੁੰਦਾ ਹੈ। ਕਈ ਵਾਰੀ ਇਹ ਤਰੀਕਾ ਇਨ੍ਹਾਂ ਅਜੀਬ ਹੁੰਦਾ ਹੈ ਕਿ ਲੋਕ ਇਸ ਤਰੀਕੇ ਨੂੰ ਭੁੱਲ ਨਹੀਂ ਪਾਉਂਦੇ। ਇਸੇ ਤਰ੍ਹਾਂ ਦਾ ਇਕ ਮਾਮਲਾ ਚੀਨ ਦੇ ਇਕ ਮਿਡਲ ਸਕੂਲ ਦਾ ਸਾਹਮਣੇ ਆਇਆ ਹੈ ਜਿਸ 'ਚ ਵਿਦਿਆਰਥੀਆਂ ਦੁਆਰਾ ਸਕੂਲ 'ਚ ਮੋਬਾਇਲ ਲਿਆਉਣ 'ਤੇ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਹੈ।
ਸਕੂਲ ਪ੍ਰਸ਼ਾਸਨ ਨੇ ਗਰਾਊਂਡ 'ਚ ਸਾਰੇ ਵਿਦਿਆਰਥੀਆਂ ਨੂੰ ਬੁਲਾਇਆ ਅਤੇ ਹਥੌੜੇ ਨਾਲ ਸਾਰੇ ਮੋਬਾਇਲ ਤੋੜ ਦਿੱਤੇ। ਸਕੂਲ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਵਾਲ ਵਿਦਿਆਰਥੀਆਂ ਨੂੰ ਸਕੂਲ ਦੇ ਨਿਯਮ ਤੋੜਨ ਤੋਂ ਰੋਕਿਆ ਜਾ ਸਕਦਾ ਹੈ। ਫੋਨ ਨੂੰ ਤੋੜਨ ਤੋਂ ਪਹਿਲਾਂ ਪਾਣੀ 'ਚ ਡੁਬੋਇਆ ਗਿਆ ਸੀ।
ਇਹ ਸਭ ਕੁਝ ਵਿਦਿਆਰਥੀ ਚੁੱਪਚਾਪ ਦੇਖਦੇ ਰਹੇ। ਸਕੂਲ ਪ੍ਰਸ਼ਾਸਨ ਮੁਤਾਬਕ ਵਿਦਿਆਰਥੀਆਂ ਦੇ ਮਾਤਾ-ਪਿਤਾ ਤੋਂ ਇਸ ਸਜ਼ਾ ਲਈ ਉਨ੍ਹਾਂ ਨੂੰ ਗ੍ਰੀਨ ਸਿਗਨਲ ਮਿਲ ਚੁੱਕਾ ਹੈ। ਇਸ ਸੰਬੰਧੀ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ।
ਪ੍ਰੀਮੀਅਰ ਕ੍ਰਿਸਟੀ ਕਲਾਰਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀ ਔਰਤ ਖਿਲਾਫ ਦੋਸ਼ ਤੈਅ
NEXT STORY