ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਿਊਯਾਰਕ ਸਥਿਤ ਸੈਂਟਰਲ ਪਾਰਕ ਵਿਚ ਮੌਜੂਦ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਹਨਾਂ ਨੂੰ ਉੱਥੇ ਇਕ 'ਸੋਨੇ ਦਾ ਕਿਊਬ' ਦਿਸਿਆ।ਇਹ ਕਿਊਬ 186 ਕਿਲੋ ਵਜ਼ਨੀ ਹੈ ਅਤੇ 24 ਕੈਰਟ ਸੋਨੇ ਤੋਂ ਬਣਾਇਆ ਗਿਆ ਹੈ। ਸੋਨੇ ਦੇ ਕਿਊਬ ਦੀ ਅਨੁਮਾਨਿਤ ਕੀਮਤ 11.7 ਮਿਲੀਅਨ ਡਾਲਰ (87 ਕਰੋੜ ਰੁਪਏ) ਆਂਕੀ ਗਈ। ਇਕ ਸਿਕਓਰਿਟੀ ਟੀਮ ਵੀ ਇਸ ਗੋਲਡ ਕਿਊਬ ਦੀ ਸੁਰੱਖਿਆ ਵਿਚ ਤਾਇਨਾਤ ਸੀ। ਅਚਾਨਕ ਤੋਂ ਪਾਰਕ ਵਿਚ ਇੰਨੀ ਕੀਮਤ ਚੀਜ਼ ਕਿੱਥੋਂ ਆਈ, ਹਰ ਕਿਸੇ ਦੇ ਦਿਮਾਗ ਵਿਚ ਇਹੀ ਸਵਾਲ ਸੀ।
'ਦੀ ਸਨ' ਦੀ ਰਿਪੋਰਟ ਮੁਤਾਬਕ ਇਸ ਸੋਨੇ ਦੇ ਕਿਊਬ ਨੂੰ 43 ਸਾਲ ਦੇ ਜਰਮਨ ਕਲਾਕਾਰ ਨਿਕਲਾਸ ਕਾਸਟੇਲੋ ਨੇ ਬਣਾਇਆ, ਜਿਸ ਨੇ ਇਸ ਨੂੰ 'Castello Cube' ਨਾਮ ਦਿੱਤਾ। ਨਿਕਲਾਸ ਨੇ ਇਸ ਸੋਨੇ ਦੇ ਕਿਊਬ ਨੂੰ ਵੇਚਣ ਲਈ ਨਹੀਂ ਸਗੋਂ ਕ੍ਰਿਪਟੋਕਰੰਸੀ 'Castello Coin' ਦੇ ਲਾਂਚ ਅਤੇ ਪ੍ਰਚਾਰ ਲਈ ਜਨਤਕ ਤੌਰ 'ਤੇ ਪਾਰਕ ਵਿਚ ਰੱਖਿਆ ਸੀ। ਗੌਰਤਲਬ ਹੈ ਕਿ ਵਰਤਮਾਨ ਵਿਚ ਸੋਨੇ ਦੀ ਕੀਮਤ 1,788 ਡਾਲਰ (1 ਲੱਖ 33 ਹਜ਼ਾਰ ਰੁਪਏ) ਪ੍ਰਤੀ ਔਂਸ ਹੈ। ਅਜਿਹੇ ਵਿਚ ਜੇਕਰ ਇਸ ਸੋਨੇ ਦੇ ਕਿਊਬ ਨੂੰ ਵਿਕਰੀ ਲਈ ਰੱਖਿਆ ਜਾਵੇ ਤਾਂ ਇਹ 11.7 ਮਿਲੀਅਨ ਡਾਲਰ (87 ਕਰੋੜ ਰੁਪਏ ਤੋਂ ਵੱਧ) ਵਿਚ ਵਿਕ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੇ ਰਵੱਈਏ ਖ਼ਿਲਾਫ਼ ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ, ਕਹੀ ਅਹਿਮ ਗੱਲ
ਜਾਣੋ ਸੋਨੇ ਦੇ ਕਿਊਬ ਦੀ ਖਾਸੀਅਤ
ਦੱਸਿਆ ਜਾ ਰਿਹਾ ਹੈ ਕਿ 24 ਕੈਰਟ ਸੋਨੇ ਨਾਲ ਬਣੇ ਇਸ ਕਿਊਬ ਦਾ ਵਜ਼ਨ 186 ਕਿਲੋ ਹੈ। ਇਸ ਨੂੰ ਕਥਿਤ ਤੌਰ 'ਤੇ ਇਕ ਵਿਸ਼ੇਸ਼ ਹੱਥਾਂ ਨਾਲ ਬਣੀ ਭੱਠੀ ਦੀ ਵਰਤੋਂ ਕਰ ਕੇ ਬਣਾਇਆ ਗਿਆ। ਇੰਨੀ ਵੱਡੀ ਮਾਤਰਾ ਵਿਚ ਸੋਨਾ ਪਿਘਲਾਉਣ ਲਈ ਭੱਠੀ ਨੂੰ 2000 ਡਿਗਰੀ ਫਾਰੇਨਹਾਈਟ ਤੋਂ ਵੱਧ ਤਾਪਮਾਨ ਤੱਕ ਗਰਮ ਕੀਤਾ ਗਿਆ। ਕਲਾਕਾਰ ਨਿਕਲਾਸ ਕਾਸਟੇਲੋ ਦੀ ਟੀਮ ਨੇ ਆਰਟਨੈੱਟ ਨੂੰ ਦੱਸਿਆ ਕਿ ਕਿਊਬ ਨੂੰ ਸਵਿਟਜ਼ਰਲੈਂਡ ਦੇ ਆਰੂ ਵਿਚ ਇਕ ਫਾਊਂਡਰੀ ਵਿਚ ਬਣਾਇਆ ਗਿਆ ਸੀ।
ਨਿਕਲਾਸ ਦੀ ਪਤਨੀ Sylvie Meis ਨੇ ਕਿਊਬ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਇੰਨੀ ਵੱਡੀ ਮਾਤਰਾ ਵਿਚ ਸੋਨੇ ਨੂੰ ਪਿਘਲਾ ਕੇ ਕਦੇ ਕੋਈ ਕਲਾਕ੍ਰਿਤੀ ਨਹੀਂ ਬਣਾਈ ਗਈ। ਪੂਰੇ ਬਕਸਾ ਚਾਰੇ ਪਾਸਿਓਂ ਡੇਢ ਫੁੱਟ ਦਾ ਹੈ। ਇਸ ਕਿਊਬ ਨੂੰ ਬਾਅਦ ਵਿਚ ਵਾਲ ਸਟ੍ਰੀਟ ਲਿਜਾਇਆ ਜਾਵੇਗਾ।ਕਈ ਯੂਜ਼ਰਸ ਨੇ ਨਿਕਲਾਸ ਦੇ ਕੰਮ ਦੀ ਤਾਰੀਫ਼ ਕੀਤੀ ਹੈ ਜਦਕਿ ਕਈ ਅਜਿਹੇ ਵੀ ਹਨ ਜਿਹਨਾਂ ਨੂੰ ਇਹ ਔਸਤ ਦਰਜੇ ਦਾ ਕੰਮ ਲੱਗਾ। ਉਹਨਾਂ ਦਾ ਕਹਿਣਾ ਸੀ ਕਿ ਕਿਊਬ ਬਹੁਤ ਸਧਾਰਨ ਦਿਸਦਾ ਹੈ। ਫਿਲਹਾਲ ਪਾਰਕ ਵਿਚ ਰੱਖੇ ਸੋਨੇ ਦੇ ਇਸ ਕਿਊਬ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
ਕੋਰੋਨਾ ਦਾ ਕਹਿਰ : NSW 'ਚ 10 ਹਜ਼ਾਰ ਤੋਂ ਵਧੇਰੇ ਮਾਮਲੇ ਦਰਜ
NEXT STORY