ਇੰਟਰਨੈਸ਼ਨਲ ਡੈਸਕ : ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਜੁੜੇ ਅੱਤਵਾਦੀਆਂ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ 'ਚ ਸ਼ਾਂਤੀ ਕਮੇਟੀ ਦੇ ਇਕ ਮੈਂਬਰ ਦੇ ਘਰ 'ਤੇ ਹਮਲਾ ਕਰ ਦਿੱਤਾ, ਜਿਸ 'ਚ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੀ ਮੀਰ ਅਲੀ ਤਹਿਸੀਲ ਵਿੱਚ ਵਾਪਰੀ, ਜਿੱਥੇ ਅੱਤਵਾਦੀਆਂ ਨੇ ਕਾਦਿਰ ਜ਼ਮਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ। ਮਾਰੇ ਗਏ ਪੰਜ ਲੋਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਜਦੋਂਕਿ ਹਮਲੇ ਦੌਰਾਨ ਕਈ ਹੋਰ ਜ਼ਖ਼ਮੀ ਹੋ ਗਏ। ਟੀਟੀਪੀ ਦੇ ਬਿਆਨ ਮੁਤਾਬਕ ਇਹ ਹਮਲਾ ਸ਼ਰੀਆ ਲਾਗੂ ਕਰਨ ਲਈ ਕੀਤਾ ਗਿਆ ਸੀ।
ਇਜ਼ਰਾਈਲ, ਅਮਰੀਕਾ ਜਾਂ ਭਾਰਤ ਨਾਲ ਕੋਈ ਦੁਸ਼ਮਣੀ ਨਹੀਂ
ਦੱਸਣਯੋਗ ਹੈ ਕਿ ਇਹ ਹਮਲਾ ਟੀਟੀਪੀ ਵੱਲੋਂ ਇੱਕ ਬਿਆਨ ਜਾਰੀ ਕਰਨ ਦੇ ਇੱਕ ਦਿਨ ਬਾਅਦ ਹੋਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਇਜ਼ਰਾਈਲ, ਅਮਰੀਕਾ ਜਾਂ ਭਾਰਤ ਨਾਲ ਕੋਈ ਦੁਸ਼ਮਣੀ ਨਹੀਂ ਹੈ। ਅੱਤਵਾਦੀ ਸੰਗਠਨ ਨੇ ਦੁਹਰਾਇਆ ਕਿ ਉਸਦਾ ਇੱਕੋ ਇੱਕ ਦੁਸ਼ਮਣ ਪਾਕਿਸਤਾਨ ਹੈ।
ਇਹ ਵੀ ਪੜ੍ਹੋ : Trump Tariff ਦਾ ਅਸਰ, ਟਾਟਾ ਦੀ ਇਹ ਕੰਪਨੀ ਅਮਰੀਕਾ ਨੂੰ ਕਾਰ ਨਹੀਂ ਕਰੇਗੀ ਐਕਸਪੋਰਟ!
ਫੌਜ ਦੇ ਅੱਡੇ 'ਤੇ ਆਤਮਘਾਤੀ ਹਮਲਾ
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਖੈਬਰ ਪਖਤੂਨਖਵਾ ਸੂਬੇ 'ਚ ਪਾਕਿਸਤਾਨੀ ਫੌਜ ਦੇ ਇਕ ਅੱਡੇ 'ਤੇ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ 'ਚ ਕਈ ਲੋਕ ਮਾਰੇ ਗਏ ਸਨ। ਇਸ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਪਾਕਿਸਤਾਨੀ ਫੌਜ ਦੇ ਅੱਡੇ ਵਿੱਚ ਦਾਖਲ ਹੋ ਕੇ ਆਪਣੇ ਆਪ ਨੂੰ ਉਡਾ ਲਿਆ। ਇਹ ਹਮਲਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਟਾਂਕ ਜ਼ਿਲ੍ਹੇ ਦੇ ਜੰਡੋਲਾ ਮਿਲਟਰੀ ਕੈਂਪ 'ਤੇ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਅਫਗਾਨ-ਪਾਕਿਸਤਾਨ ਸਰਹੱਦ 'ਤੇ ਸਰਗਰਮ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦਾ ਹੱਥ ਹੈ।
ਪਾਕਿਸਤਾਨੀ ਫੌਜ ਨੇ ਕੀਤਾ ਦਾਅਵਾ
ਪਾਕਿਸਤਾਨੀ ਫੌਜ ਨੇ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਫਰੰਟੀਅਰ ਕੋਰ (ਐੱਫਸੀ) ਕੈਂਪ ਨੇੜੇ ਆਤਮਘਾਤੀ ਹਮਲੇ ਤੋਂ ਬਾਅਦ ਅੱਠ ਤੋਂ ਨੌਂ ਅੱਤਵਾਦੀਆਂ ਨੂੰ ਮਾਰ ਦਿੱਤਾ। ਪੁਲਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਜੰਡੋਲਾ 'ਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਭਾਰੀ ਗੋਲੀਬਾਰੀ ਹੋਈ। ਅੱਤਵਾਦੀਆਂ ਨੇ ਜੰਡੋਲਾ ਚੈੱਕ ਪੋਸਟ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪਾਕਿਸਤਾਨ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਹਾਲਾਂਕਿ, ਇੱਕ ਆਤਮਘਾਤੀ ਹਮਲਾਵਰ ਨੇ ਐੱਫਸੀ ਕੈਂਪ ਦੇ ਨੇੜੇ ਇੱਕ ਵਾਹਨ ਵਿੱਚ ਧਮਾਕਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਆਂਮਾਰ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,471 ਹੋਈ
NEXT STORY