ਤ੍ਰਿਪੋਲੀ (ਬਿਊਰੋ)— ਲੀਬੀਆ ਦੇ ਪੂਰਬੀ ਖੇਤਰ ਵਿਚ ਸੁਰੱਖਿਆ ਬੈਰੀਕੇਡ ਨੇੜੇ ਹੋਏ ਇਕ ਆਤਮਘਾਤੀ ਕਾਰ ਹਮਲੇ ਵਿਚ ਸ਼ੁੱਕਰਵਾਰ ਨੂੰ ਘੱਟ ਤੋਂ ਘੱਟ 8 ਲੋਕ ਮਾਰੇ ਗਏ। ਇਨ੍ਹਾਂ ਵਿਚ ਕੁਝ ਆਮ ਨਾਗਰਿਕ ਵੀ ਸ਼ਾਮਲ ਹਨ। ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਹ ਇਸ ਤਰ੍ਹਾਂ ਦਾ ਦੂਜਾ ਹਮਲਾ ਹੈ। ਸਥਾਨਕ ਸੁਰੱਖਿਆ ਬਲ ਦੇ ਸੀਨੀਅਰ ਅਧਿਕਾਰੀ ਜਨਰਲ ਫਵਜ਼ੀ ਅਲ ਮਨਸੂਰੀ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਸੁੱਰਖਿਆ ਬੈਰੀਕੇਡ ਨੇੜੇ ਤੈਨਾਤ ਸੁਰੱਖਿਆ ਕਰਮਚਾਰੀਆਂ ਦੇ ਕਰੀਬ ਜਾ ਕੇ ਖੁਦ ਨੂੰ ਉਡਾ ਲਿਆ। ਇਹ ਹਮਲਾ ਤ੍ਰਿਪੋਲੀ ਤੋਂ 840 ਕਿਲੋਮੀਟਰ ਦੂਰ ਅਜਦਾਬੀਆ ਨੇੜੇ ਹੋਇਆ। ਹਮਲੇ ਵਿਚ 8 ਹੋਰ ਲੋਕ ਜ਼ਖਮੀ ਹੋ ਗਏ।
ਚੀਨ 'ਚ ਬਲਾਤਕਾਰ ਤੇ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ
NEXT STORY