ਵਾਸ਼ਿੰਗਟਨ-ਅਮਰੀਕੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਨਿਊਯਾਰਕ ਦੇ ਇਕ ਪ੍ਰਤੀਬੰਧਕ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ ਜੋ ਹਥਿਆਰ ਸਬੰਧੀ ਅਧਿਕਾਰਾਂ ਦੇ ਲਿਹਾਜ਼ ਨਾਲ ਵੱਡੀ ਵਿਵਸਥਾ ਹੈ। ਅਦਾਲਤ ਦੇ ਜੱਜਾਂ ਦਾ 6-3 ਤੋਂ ਆਇਆ ਫੈਸਲਾ ਜ਼ਿਆਦਾਤਰ ਲੋਕਾਂ ਨੂੰ ਨਿਊਯਾਰਕ, ਲਾਸ ਏਂਜਲਸ ਅਤੇ ਬੋਸਟਨ ਸਮੇਤ ਅਮਰੀਕਾ ਦੇ ਵੱਡੇ ਸ਼ਹਿਰਾਂ ਅਤੇ ਹੋਰ ਥਾਵਾਂ ਦੀਆਂ ਸੜਕਾਂ 'ਤੇ ਕਾਨੂੰਨ ਹਥਿਆਰ ਲੈ ਕੇ ਚੱਲਣ ਦੀ ਇਜਾਜ਼ਤ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ : ਗੈਸ ਸਪਲਾਈ 'ਸੰਕਟ' ਦਾ ਸਾਹਮਣਾ ਕਰ ਰਿਹਾ ਜਰਮਨੀ, ਚਿੰਤਾਜਨਕ ਪੱਧਰ ਦੀ ਚਿਤਾਵਨੀ ਜਾਰੀ
ਅਮਰੀਕਾ ਦੀ ਇਕ ਚੌਥਾਈ ਆਬਾਦੀ ਉਨ੍ਹਾਂ ਸੂਬਿਆਂ 'ਚ ਰਹਿੰਦੀ ਹੈ ਜਿਥੇ ਇਹ ਵਿਵਸਥਾ ਪ੍ਰਭਾਵੀ ਹੋਵੇਗੀ। ਇਹ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ 'ਚ ਕਿਸੇ ਵੱਡੀ ਅਦਾਲਤ ਦਾ ਪਹਿਲਾ ਹਥਿਆਰ ਸਬੰਧੀ ਫੈਸਲਾ ਹੈ। ਅਦਾਲਤ ਦੀ ਵਿਵਸਥਾ ਅਜਿਹੇ ਸਮੇਂ ਆਈ ਹੈ ਜਦ ਟੈਕਸਾਸ, ਨਿਊਯਾਰਕ ਅਤੇ ਕੈਲੀਫੋਰਨੀਆ 'ਚ ਹਾਲ 'ਚ ਹੀ ਹੋਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਕਾਂਗਰਸ ਹਥਿਆਰ ਕਾਨੂੰਨ 'ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ :ਸ਼੍ਰੀਲੰਕਾ 'ਚ ਪੈਟਰੋਲ ਪੰਪ 'ਤੇ ਈਂਧਨ ਲਈ 5 ਦਿਨਾਂ ਤੋਂ ਲਾਈਨ 'ਚ ਲੱਗੇ ਟਰੱਕ ਚਾਲਕ ਦੀ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਗੈਸ ਸਪਲਾਈ 'ਸੰਕਟ' ਦਾ ਸਾਹਮਣਾ ਕਰ ਰਿਹਾ ਜਰਮਨੀ, ਚਿੰਤਾਜਨਕ ਪੱਧਰ ਦੀ ਚਿਤਾਵਨੀ ਜਾਰੀ
NEXT STORY