ਬੀਜਿੰਗ (ਏਪੀ)- ਚੀਨ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਉੱਤਰ-ਪੱਛਮੀ ਚੀਨ ਦੇ ਗਾਂਸੂ ਪ੍ਰਾਂਤ ਦੇ ਯੂਜ਼ੋਂਗ ਕਾਉਂਟੀ ਵਿੱਚ ਅਚਾਨਕ ਆਏ ਹੜ੍ਹ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 33 ਲਾਪਤਾ ਹਨ। ਚੀਨੀ ਸਰਕਾਰੀ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ।


ਪੜ੍ਹੋ ਇਹ ਅਹਿਮ ਖ਼ਬਰ-ਜਾਪਾਨ 'ਚ ਭਾਰੀ ਮੀਂਹ ਦੀ ਐਮਰਜੈਂਸੀ ਚੇਤਾਵਨੀ ਜਾਰੀ


ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ ਅਨੁਸਾਰ ਵੀਰਵਾਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅਚਾਨਕ ਹੜ੍ਹ ਆਏ ਅਤੇ ਲਾਂਝੂ ਸ਼ਹਿਰ ਨੇੜੇ ਪਹਾੜੀ ਇਲਾਕਿਆਂ ਵਿੱਚ ਘੱਟੋ-ਘੱਟ ਇੱਕ ਵਾਰ ਜ਼ਮੀਨ ਖਿਸਕ ਗਈ। ਭਾਰੀ ਮੀਂਹ ਨੇ ਜਿੰਗਲੋਂਗ ਪਹਾੜੀ ਖੇਤਰ ਵਿੱਚ ਬਿਜਲੀ ਅਤੇ ਦੂਰਸੰਚਾਰ ਸੇਵਾਵਾਂ ਨੂੰ ਠੱਪ ਕਰ ਦਿੱਤਾ, ਜਿਸ ਨਾਲ ਚਾਰ ਪਿੰਡਾਂ ਦੇ 4,000 ਤੋਂ ਵੱਧ ਲੋਕ ਕੱਟ ਗਏ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੇਤਰ ਵਿੱਚ ਬਚਾਅ ਅਤੇ ਹੜ੍ਹ ਰੋਕਥਾਮ ਦੇ ਯਤਨਾਂ ਨੂੰ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
‘ਅਮਰੀਕੀ ਟੈਰਿਫ ਨਾਲ ਵਾਹਨ ਕਲਪੁਰਜ਼ਾ ਨਿਰਮਾਤਾਵਾਂ ਲਈ ਨਜ਼ਦੀਕੀ ਭਵਿੱਖ ’ਚ ਚੁਣੌਤੀਆਂ’
NEXT STORY