ਸਰੀ (ਵੈਬ ਡੈਸਕ) - ਕੈਨੇਡਾ ਦੀ ਸਰੀ ਪੁਲਸ ਨੇ ਫਿਰੌਤੀ ਲਈ ਡਰਾਉਣ-ਧਮਕਾਉਣ ਅਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਇਕ ਪੰਜਾਬੀ ਨੌਜਵਾਨ ਵਿਰੁੱਧ ਦੋਸ਼ ਆਇਦ ਕੀਤੇ ਹਨ। ਸਰੀ ਪੁਲਸ ਨੇ ਦਸੰਬਰ 2025 ਵਿੱਚ ਸਰੀ ਅਤੇ ਐਬਟਸਫੋਰਡ ਵਿੱਚ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਕਰਨ ਦੀਆਂ ਘਟਨਾਵਾਂ ਦੇ ਦੋਸ਼ ਵਿਚ 22 ਸਾਲਾ ਨੌਜਵਾਨ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਨੌਜਵਾਨ ਗੁਰਸੇਵਕ ਖ਼ਿਲਾਫ਼ ਸਰੀ ਅਤੇ ਐਬਸਫੋਰਡ ਪੁਲਸ ਨੇ ਕਾਨੂੰਨੀ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਹਨ। ਪੁਲਸ ਮੁਤਾਬਕ ਇਸ ਮਾਮਲੇ ਦੇ ਸਬੰਧ ਵਿਚ ਪਹਿਲੀ ਘਟਨਾ 14 ਦਸੰਬਰ ਦੀ ਸਵੇਰ ਨੂੰ ਵਾਪਰੀ, ਜਦੋਂ ਸਰੀ ਪੁਲਸ ਨੇ 120 ਸਟਰੀਟ ਦੇ 8000-ਬਲਾਕ ਵਿੱਚ ਸਥਿਤ ਪਰਾਥਾ 2 ਪਾਸਤਾ ਦੇ ਬਾਹਰ ਗੋਲੀਬਾਰੀ ਦਾ ਜਵਾਬ ਦਿੱਤਾ।
ਇਹ ਵੀ ਪੜ੍ਹੋ - 1 ਕਰੋੜ ਕੈਸ਼, ਹੀਰੇ ਦੀਆਂ 11 ਤੇ ਸੋਨੇ ਦੀਆਂ 42 ਅੰਗੂਠੀਆਂ, ਵਿਚੋਲੇ ਨੂੰ ਸਕਾਰਪੀਓ! ਦਾਜ ਦੀ ਵੀਡੀਓ ਦੇਖ ਉੱਡਣਗੇ ਹੋਸ਼
ਗੋਲੀਬਾਰੀ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਮਿਲੀ। ਗੋਲੀਬਾਰੀ ਤੋਂ ਪਹਿਲਾਂ ਕਾਰੋਬਾਰੀ ਨੂੰ ਫਿਰੌਤੀ ਦੀ ਧਮਕੀ ਮਿਲੀ ਸੀ। ਦੂਜੀ ਘਟਨਾ ਅਗਲੇ ਦਿਨ (15 ਦਸੰਬਰ) ਸਵੇਰੇ 2:05 ਵਜੇ ਓਲਡ ਯੇਲ ਰੋਡ ਦੇ 12400-ਬਲਾਕ ਵਿੱਚ ਇੱਕ ਬਿਜ਼ਨਸ ਪਾਰਕ ਪਾਰਕਿੰਗ ਵਿੱਚ ਵਾਪਰੀ। ਆਖਰੀ ਘਟਨਾ 17 ਦਸੰਬਰ ਨੂੰ ਐਬਟਸਫੋਰਡ ਵਿੱਚ ਵਾਪਰੀ, ਜਦੋਂ ਪੁਲਸ ਕਿੰਗ ਰੋਡ ਦੇ 3100-ਬਲਾਕ ਵਿੱਚ ਇੱਕ ਕਾਰੋਬਾਰ ‘ਤੇ ਗੋਲੀਬਾਰੀ ਹੋਣ ਉਪਰੰਤ ਪੁੱਜੀ। ਫਾਇਰਿੰਗ ਦੀਆਂ ਘਟਨਾਵਾਂ ਦੌਰਾਨ ਇਮਾਰਤਾਂ ਦੀ ਭੰਨ-ਤੋੜ ਹੋਈ ਅਤੇ ਉੱਥੇ ਖੜ੍ਹੇ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ।
ਇਹ ਵੀ ਪੜ੍ਹੋ - ਅੱਜ ਨਹੀਂ ਮਿਲੇਗੀ ਕੋਈ ਵੀ ਦਵਾਈ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਪੁਲਸ ਅਧਿਕਾਰੀਆਂ ਨੇ ਸ਼ੱਕੀ ਅਤੇ ਉਸਦੀ ਗੱਡੀ ਦੀ ਪਛਾਣ ਕਰ ਲਈ, ਜੋ ਵਟਕਾਮ ਰੋਡ ਨੇੜੇ ਹਾਈਵੇਅ 1 ‘ਤੇ ਈਸਟ ਵੱਲ ਜਾ ਰਿਹਾ ਸੀ। ਉਸਨੂੰ ਐਬਟਸਫੋਰਡ ਪੁਲਸ ਗੈਂਗ ਕ੍ਰਾਈਮ ਯੂਨਿਟ ਨੇ ਬਿਨਾਂ ਕਿਸੇ ਵਿਰੋਧ ਦੇ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਕਥਿਤ ਮੁਲਜ਼ਮ ਗੁਰਸੇਵਕ ਸਿੰਘ ‘ਤੇ ਸਰੀ ਵਿਚ ਗੋਲੀਬਾਰੀ ਦੇ ਸੰਬੰਧ ਵਿੱਚ ਜਬਰੀ ਵਸੂਲੀ ਸਮੇਤ 9 ਅਪਰਾਧਾਂ ਅਤੇ ਐਬਟਸਫੋਰਡ ਗੋਲੀਬਾਰੀ ਲਈ ਛੇ ਅਪਰਾਧਿਕ ਦੋਸ਼ ਲਗਾਏ ਗਏ ਹਨ। ਗੁਰਸੇਵਕ ਸਿੰਘ ਇਸ ਸਮੇਂ ਪੁਲਸ ਹਿਰਾਸਤ ਵਿਚ ਹੈ ਅਤੇ ਉਸ ਨੂੰ 22 ਮਈ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸਰਕਾਰ ਵੱਲੋਂ ਅਪਰਾਧੀਆਂ ਬਾਰੇ ਦੱਸਣ ਵਾਲਿਆਂ ਲਈ ਲੱਖਾਂ ਡਾਲਰਾਂ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਨਵੇਂ ਰੇਟ ਅੱਜ ਤੋਂ ਲਾਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਕਟੋਰੀਆ ਡੇਅ 'ਤੇ ਸਜਾਈਆਂ ਝਾਕੀਆਂ, ਜੀਪਾਂ ਤੇ ਜਿਪਸੀਆਂ ਦੀ ਸ਼ਮੂਲੀਅਤ ਨਾਲ ਸਿਰਜਿਆ ਪੰਜਾਬ ਵਰਗਾ ਮਾਹੌਲ
NEXT STORY