ਬਮਾਕੋ— ਅਫਰੀਕੀ ਦੇਸ਼ ਦੇ ਸ਼ੱਕੀ ਜਿਹਾਦੀਆਂ ਵਲੋਂ ਕੀਤੇ ਗਏ ਹਮਲੇ 'ਚ ਘੱਟ ਤੋਂ ਘੱਟ 10 ਮਾਲੀ ਫੌਜੀਆਂ ਦੀ ਮੌਤ ਹੋ ਗਈ। ਸੁਰੱਖਿਆ ਨਾਲ ਜੁੜੇ ਇਕ ਸੂਤਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੂਤਰ ਨੇ ਦੱਸਿਆ ਕਿ ਘੱਟ ਤੋਂ ਘੱਟ 10 ਫੌਜੀਆਂ ਦੀ ਮੌਤ ਹੋਈ ਹੈ।
ਗੁਈਰੇ 'ਚ ਸਾਡੇ ਕੈਂਪ 'ਤੇ ਐਤਵਾਰ ਨੂੰ ਸਵੇਰੇ ਲਗਭਗ ਪੰਜ ਵਜੇ ਹਮਲਾ ਕੀਤਾ ਗਿਆ ਸੀ। ਅੱਤਵਾਦੀ ਜੰਗਲ ਤੋਂ ਬਾਅਦ ਆਏ। ਉਹ ਮੋਟਰਸਾਈਕਲਾਂ ਤੇ ਪਿਕ-ਅਪ ਟਰੱਕਾਂ 'ਤੇ ਸਵਾਰ ਸਨ। ਉਨ੍ਹਾਂ ਨੇ ਵਾਹਨਾਂ ਨੂੰ ਸਾੜ੍ਹ ਦਿੱਤਾ ਤੇ ਲੋਕਾਂ ਨੂੰ ਉਥੋਂ ਦੂਰ ਲੈ ਗਏ। ਮਾਲੀ ਦੇ ਹਥਿਆਰਬੰਦ ਬਲਾਂ ਨੇ ਟਵਿਟਰ 'ਤੇ ਹਮਲੇ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਰਾਜਧਾਨੀ ਬਮਾਕੋ ਦੇ ਉੱਤਰ 'ਚ ਲਗਭਗ 370 ਕਿਲੋਮੀਟਰ ਦੂਰ ਨਾਰਾ ਸੈਕਟਰ 'ਚ ਹੋਰ ਫੌਜੀਆਂ ਨੂੰ ਭੇਜਿਆ ਗਿਆ ਹੈ।
ਨਿਊਜ਼ ਏਜੰਸੀ ਏ.ਐੱਫ.ਪੀ. ਨੂੰ ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਇਸ ਹਮਲੇ 'ਚ ਭਾਰੀ ਗੋਲੀਬਾਰੀ ਹੋਈ ਤੇ ਹਮਲਾ ਫੌਜ ਲਈ ਹੈਰਾਨੀਜਨਕ ਸੀ। ਚਸ਼ਮਦੀਦ ਨੇ ਕਿਹਾ ਕਿ ਮੈਂ ਦੇਖਿਆ ਕਿ ਦੋ ਅੱਤਵਾਦੀਆਂ ਨੇ ਫੌਜ ਦੇ ਇਕ ਵਾਹਨ ਦੇ ਪਿੱਛੇ ਆਪਣੀ ਮੋਟਰਸਾਈਕਲਾਂ ਲਾਈਆਂ। ਦੱਸ ਦਈਏ ਕਿ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਦੇ ਇਕ ਸ਼ਾਂਤੀ ਸੈਨਿਕ ਦੀ ਹੱਤਿਆ ਕਰ ਦਿੱਤੀ ਗਈ ਸੀ, ਜਦਕਿ ਚਾਰ ਹੋਰ ਇਕ ਖਦਾਨ 'ਚ ਧਮਾਕਾ ਹੋਣ ਕਾਰਨ ਜ਼ਖਮੀ ਹੋ ਗਏ।
FBI ਨੇ ਹਿਰਾਸਤ 'ਚ ਲਿਆ ਅਮਰੀਕਾ-ਮੈਕਸੀਕੋ ਸਰਹੱਦ 'ਤੇ ਰਫਿਊਜ਼ੀਆਂ ਨੂੰ ਗ੍ਰਿਫਤਾਰ ਕਰਨ ਵਾਲਾ
NEXT STORY