ਨੇਪੀਡਾਓ (ਭਾਸ਼ਾ)— ਮਿਆਂਮਾਰ ਦੀ ਸੰਸਦ ਨੇ ਬੁੱਧਵਾਰ ਨੂੰ ਆਂਗ ਸਾਨ ਸੂ ਕੀ ਦੇ ਕਰੀਬੀ ਸਹਿਯੋਗੀ ਵਿਨ ਮਿੰਤ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣਿਆ। ਇਸ ਦੇ ਨਾਲ ਹੀ ਦੇਸ਼ ਦੀ ਉੱਚ ਪੱਧਰੀ ਨੀਤੀ ਨਿਰਧਾਰਨ ਦੀ ਪ੍ਰਕਿਰਿਆ 'ਤੇ ਉਨ੍ਹਾਂ ਦੀ ਮਜ਼ਬੂਤੀ ਬਰਕਰਾਰ ਹੈ। ਸਾਬਕਾ ਰਾਸ਼ਟਰਪਤੀ ਹਿਤੇਨ ਕਿਆਵ ਨੇ ਆਰਾਮ ਦੀ ਲੋੜ ਦੱਸਦੇ ਹੋਏ ਬੀਤੇ ਹਫਤੇ ਅਚਾਨਕ ਅਹੁਦਾ ਛੱਡ ਦਿੱਤਾ ਸੀ। ਇਸ ਮਗਰੋਂ 66 ਸਾਲਾ ਵਿਨ ਮਿੰਤ ਨੂੰ ਇਸ ਅਹੁਦੇ ਲਈ ਚੁਣਿਆ ਗਿਆ। ਫੌਜ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਦੇ ਤਹਿਤ ਸੂ ਕੀ ਦੇ ਰਾਸ਼ਟਰਪਤੀ ਅਹੁਦੇ ਲਈ ਚੁਣੇ ਜਾਣ 'ਤੇ ਰੋਕ ਲੱਗੀ ਹੋਈ ਹੈ ਕਿਉਂਕਿ ਉਨ੍ਹਾਂ ਨੇ ਇਕ ਵਿਦੇਸ਼ੀ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਦੋ ਬੇਟੇ ਹਨ, ਜੋ ਬ੍ਰਿਟੇਨ ਦੇ ਨਾਗਰਿਕ ਹਨ। ਉਹ ਸਾਲ 2015 ਵਿਚ ਆਪਣੀ ਪਾਰਟੀ ਦੀ ਇਤਿਹਾਸਿਕ ਜਿੱਤ ਦੇ ਬਾਅਦ ਸਟੇਟ ਕੌਂਸਲਰ ਹਨ ਅਤੇ ਐਲਾਨ ਕਰ ਚੁੱਕੀ ਹੈ ਕਿ ਉਹ ਰਾਸ਼ਟਰਪਤੀ ਤੋਂ 'ਉੱਪਰ ਰਹਿੰਦੇ ਹੋਏ' ਕੰਮ ਕਰੇਗੀ। ਫਿਲਹਾਲ ਉਨ੍ਹਾਂ ਦੇ ਅਹੁਦੇ ਦੀ ਕੋਈ ਅਧਿਕਾਰਿਕ ਸੰਵਿਧਾਨਿਕ ਭੂਮਿਕਾ ਨਹੀਂ ਹੈ। ਇਸ ਲਈ ਸੂ ਕੀ ਲਈ ਆਪਣੇ ਕਿਸੇ ਕਰੀਬੀ ਨੰੂੰ ਰਾਸ਼ਟਰਪਤੀ ਬਣਾਉਣਾ ਜ਼ਰੂਰੀ ਹੈ ਤਾਂ ਜੋ ਉਹ ਅਸਿੱਧੇ ਤੌਰ 'ਤੇ ਆਸਾਨੀ ਨਾਲ ਦੇਸ਼ 'ਤੇ ਸ਼ਾਸਨ ਕਰ ਸਕੇ। ਸੰਸਦ ਦੇ ਪ੍ਰਧਾਨ ਮਾਨ ਵਿਨ ਖਾਇੰਗ ਥਾਨ ਨੇ ਕਿਹਾ,''ਮੈਂ ਐਲਾਨ ਕਰਦਾ ਹਾਂ ਕਿ ਬਹੁਮਤ ਪਾਉਣ ਵਾਲੇ ਯੂ ਵਿਨ ਮਿੰਤ ਨੂੰ ਦੇਸ਼ ਦਾ ਰਾਸ਼ਟਕਪਤੀ ਚੁਣਿਆ ਜਾਂਦਾ ਹੈ।''
ਵ੍ਹਰਦੀਆਂ ਗੋਲੀਆਂ 'ਚ ਗਰਭਵਤੀ ਔਰਤ ਲਈ ਫਰਿਸ਼ਤਾ ਬਣੀ ਔਰਤ, ਮਿਲ ਕੇ ਕੀਤਾ ਧੰਨਵਾਦ
NEXT STORY