ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਰੂਸ ਅਤੇ ਯੂਕ੍ਰੇਨ ਵਿਚਾਲੇ ਢਾਈ ਸਾਲਾਂ ਤੋਂ ਯੁੱਧ ਜਾਰੀ ਹੈ, ਉਥੇ ਹੀ ਦੂਜੇ ਪਾਸੇ ਇਜ਼ਰਾਈਲ ਵੀ ਪਿਛਲੇ ਇਕ ਸਾਲ ਤੋਂ ਹਮਾਸ ਨਾਲ ਯੁੱਧ ਵਿਚ ਉਲਝਿਆ ਹੋਇਆ ਹੈ। ਇਸ ਦੌਰਾਨ ਇੱਕ ਨਵੇਂ ਯੁੱਧ ਦੀ ਗੂੰਜ ਸੁਣਾਈ ਦੇਣ ਲੱਗੀ ਹੈ ਅਤੇ ਸਵੀਡਨ ਨੇ ਆਪਣੇ ਨਾਗਰਿਕਾਂ ਨੂੰ 50 ਲੱਖ ਤੋਂ ਵੱਧ ਪੈਂਫਲੇਟ ਵੰਡੇ ਹਨ, ਜਿਸ ਵਿਚ ਉਨ੍ਹਾਂ ਨੂੰ ਯੁੱਧ ਲਈ ਤਿਆਰ ਰਹਿਣ ਲਈ ਕਿਹਾ ਹੈ। ਪੈਂਫਲੇਟ ਵਿਚ ਯੁੱਧ ਦੀ ਸੰਭਾਵਨਾ ਲਈ ਤਿਆਰ ਰਹਿਣ ਅਤੇ ਭੋਜਨ ਅਤੇ ਪਾਣੀ ਨੂੰ ਸਟੋਰ ਕਰਨ ਬਾਰੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਸਵਾਲ ਉੱਠਣਾ ਸ਼ੁਰੂ ਹੋ ਗਿਆ ਹੈ ਕਿ ਕੀ ਇੱਕ ਹੋਰ ਜੰਗ ਸ਼ੁਰੂ ਹੋਣ ਵਾਲੀ ਹੈ? ਨਾਟੋ ਦੇ ਨਵੇਂ ਮੈਂਬਰ ਸਵੀਡਨ ਅਤੇ ਫਿਨਲੈਂਡ ਨੇ ਆਪਣੇ ਨਾਗਰਿਕਾਂ ਨੂੰ ਜੰਗ ਤੋਂ ਬਚਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਹੈ। ਦੋਵਾਂ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਡਾਇਪਰ, ਦਵਾਈਆਂ ਅਤੇ ਬੇਬੀ ਫੂਡ ਦਾ ਪਹਿਲਾਂ ਤੋਂ ਹੀ ਸਟਾਕ ਕਰਨ ਲਈ ਕਿਹਾ ਹੈ।
ਸਵੀਡਨ ਅਤੇ ਫਿਨਲੈਂਡ ਲਈ ਵਧਿਆ ਤਣਾਅ
ਇਸ ਦੌਰਾਨ ਸਵੀਡਨ ਦੇ ਗੁਆਂਢੀ ਫਿਨਲੈਂਡ ਨੇ ਵੀ ਤਿਆਰੀਆਂ ਨੂੰ ਲੈ ਕੇ ਨਵੀਂ ਵੈੱਬਸਾਈਟ ਬਣਾਈ ਹੈ। ਇਸ ਤੋਂ ਇਲਾਵਾ ਨਾਰਵੇ ਦੇ ਲੋਕਾਂ ਨੂੰ ਹਾਲ ਹੀ ਵਿੱਚ ਪੈਂਫਲੇਟ ਵੀ ਮਿਲੇ ਹਨ ਜਿਸ ਵਿੱਚ ਦੱਸਿਆ ਗਿਆ ਹੈ ਕਿ ਯੁੱਧ ਅਤੇ ਹੋਰ ਖਤਰਿਆਂ ਦੀ ਸਥਿਤੀ ਵਿੱਚ ਇੱਕ ਹਫ਼ਤੇ ਤੱਕ ਆਪਣੇ ਆਪ ਕਿਵੇਂ ਬਚਣਾ ਹੈ ਬਾਰੇ ਤਰੀਕੇ ਦੱਸੇ ਗਏ ਹਨ। 2022 ਵਿੱਚ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਸਵੀਡਨ ਅਤੇ ਫਿਨਲੈਂਡ ਦੋਵੇਂ ਦਹਾਕਿਆਂ ਦੀ ਫੌਜੀ ਗੈਰ-ਗਠਬੰਧਨ ਨੂੰ ਖ਼ਤਮ ਕਰਦੇ ਹੋਏ, ਅਮਰੀਕਾ ਦੀ ਅਗਵਾਈ ਵਾਲੇ ਫੌਜੀ ਗਠਜੋੜ ਨਾਟੋ ਵਿੱਚ ਸ਼ਾਮਲ ਹੋਣ ਵੱਲ ਵਧੇ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ-ਅਮਰੀਕਾ ਸਰਹੱਦ 'ਤੇ ਹਲਚਲ ਵਧਣ ਦਾ ਖਦਸ਼ਾ, ਚੁੱਕਿਆ ਅਹਿਮ ਕਦਮ
ਸਵੀਡਨ ਨੇ ਆਪਣੇ ਨਾਗਰਿਕਾਂ ਦਿੱਤੇ ਨਿਰਦੇਸ਼
ਗੰਭੀਰ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦੇ ਹੋਏ, ਸਵੀਡਨ ਰੂਸ-ਯੂਕ੍ਰੇਨ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਆਪਣੇ ਦੇਸ਼ ਵਾਸੀਆਂ ਨੂੰ ਯੁੱਧ ਸਥਿਤੀ ਲਈ ਮਾਨਸਿਕ ਤੌਰ 'ਤੇ ਅਤੇ ਤਰਕਸੰਗਤ ਤੌਰ 'ਤੇ ਤਿਆਰ ਰਹਿਣ ਦੀ ਸਲਾਹ ਦਿੰਦਾ ਰਿਹਾ ਹੈ। 'ਜੇਕਰ ਸੰਕਟ ਜਾਂ ਯੁੱਧ ਦੀ ਸਥਿਤੀ ਬਣਦੀ ਹੈ' ਸਿਰਲੇਖ ਵਾਲਾ ਬਰੋਸ਼ਰ ਇਸ ਬਾਰੇ ਜਾਣਕਾਰੀ ਦਿੰਦਾ ਹੈ ਕਿ ਜੰਗ, ਕੁਦਰਤੀ ਆਫ਼ਤਾਂ ਜਾਂ ਸਾਈਬਰ ਹਮਲਿਆਂ ਵਰਗੀਆਂ ਸੰਕਟਕਾਲਾਂ ਲਈ ਕਿਵੇਂ ਤਿਆਰ ਰਹਿਣਾ ਹੈ। ਇਹ ਸਵੀਡਿਸ਼ ਸਿਵਲ ਕੰਟੀਜੈਂਸੀ ਏਜੰਸੀ (MSB) ਦੁਆਰਾ ਵੰਡਿਆ ਗਿਆ ਹੈ।
ਡੇਲੀ ਮੇਲ ਅਨੁਸਾਰ, ਪੈਂਫਲੇਟ ਵਿੱਚ ਕਿਹਾ ਗਿਆ ਹੈ, 'ਗਲੋਬਲ ਸੁਰੱਖਿਆ ਸਥਿਤੀ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਜੋਖਮ ਵੱਧ ਗਿਆ ਹੈ। ਪਰਮਾਣੂ, ਜੈਵਿਕ ਜਾਂ ਰਸਾਇਣਕ ਹਥਿਆਰਾਂ ਦੇ ਹਮਲੇ ਦੇ ਮਾਮਲੇ ਵਿੱਚ, ਹਵਾਈ ਹਮਲੇ ਵਾਂਗ ਕਵਰ ਕਰੋ। ਪੈਂਫਲੇਟ ਦੇ ਅਪਡੇਟ ਕੀਤੇ ਸੰਸਕਰਣ ਵਿੱਚ ਇੱਕ ਸੰਦੇਸ਼ ਵੀ ਸ਼ਾਮਲ ਹੈ: 'ਜੇਕਰ ਸਵੀਡਨ 'ਤੇ ਕਿਸੇ ਹੋਰ ਦੇਸ਼ ਦੁਆਰਾ ਹਮਲਾ ਕੀਤਾ ਜਾਂਦਾ ਹੈ ਤਾਂ ਅਸੀਂ ਕਦੇ ਵੀ ਹਾਰ ਨਹੀਂ ਮੰਨਾਂਗੇ। ਵਿਰੋਧ ਨੂੰ ਖ਼ਤਮ ਕਰਨ ਬਾਰੇ ਸਾਰੀ ਜਾਣਕਾਰੀ ਝੂਠੀ ਹੈ।
ਸਵੀਡਨ ਨੇ 200 ਸਾਲਾਂ ਤੋਂ ਨਹੀਂ ਲੜਿਆ ਕੋਈ ਯੁੱਧ
ਹਾਲਾਂਕਿ, ਜੇਕਰ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਇਹ ਸਵੀਡਨ ਲਈ ਇੱਕ ਗੰਭੀਰ ਚੁਣੌਤੀ ਹੋਵੇਗੀ, ਕਿਉਂਕਿ ਸਵੀਡਨ ਨੇ 200 ਸਾਲਾਂ ਤੋਂ ਕੋਈ ਜੰਗ ਨਹੀਂ ਲੜੀ ਹੈ ਅਤੇ ਉਸ ਕੋਲ ਯੁੱਧ ਵਰਗੀ ਸਥਿਤੀ ਨਾਲ ਨਜਿੱਠਣ ਦਾ ਤਜਰਬਾ ਨਹੀਂ ਹੈ। ਸਵੀਡਨ ਦਾ ਆਖਰੀ ਯੁੱਧ ਸਵੀਡਿਸ਼-ਨਾਰਵੇਈਆਈ ਯੁੱਧ ਸੀ, ਜੋ 1814 ਵਿੱਚ ਲੜਿਆ ਗਿਆ ਸੀ। ਇਸ ਯੁੱਧ ਵਿੱਚ ਸਵੀਡਨ ਦੀ ਜਿੱਤ ਹੋਈ, ਜਿਸ ਕਾਰਨ ਡੈਨਮਾਰਕ ਦੇ ਰਾਜੇ ਨੂੰ ਨਾਰਵੇ ਨੂੰ ਸਵੀਡਨ ਦੇ ਹਵਾਲੇ ਕਰਨ ਲਈ ਮਜਬੂਰ ਹੋਣਾ ਪਿਆ। ਫਿਰ ਨਾਰਵੇ ਨੂੰ ਸਵੀਡਨ ਦੇ ਨਾਲ ਇੱਕ ਨਿੱਜੀ ਸੰਘ ਵਿੱਚ ਦਾਖਲ ਹੋਣ ਲਈ ਮਜਬੂਰ ਕੀਤਾ ਗਿਆ ਸੀ, ਜੋ ਕਿ 1905 ਤੱਕ ਚੱਲਿਆ।
ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਆ ਜਾਵੇ ਬਾਜ਼ ਨਹੀਂ ਤਾਂ ਕਰਾਂਗੇ ਪਰਮਾਣੂ ਹਮਲਾ, ਰੂਸ ਦੀ ਸਿੱਧੀ ਧਮਕੀ
ਬਾਈਡੇਨ ਦੇ ਫੈ਼ੈਸਲੇ ਨੇ ਯੁੱਧ ਦਾ ਵਧਾਇਆ ਖਦਸ਼ਾ
ਇਹ ਘਟਨਾਕ੍ਰਮ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਰੂਸ ਅਤੇ ਯੂਕ੍ਰੇਨ ਦੇ ਪੱਛਮੀ ਸਹਿਯੋਗੀਆਂ ਵਿਚਾਲੇ ਮਤਭੇਦ ਬੇਮਿਸਾਲ ਪੱਧਰ ਤੱਕ ਵਧ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਨੂੰ ਰੂਸ ਦੇ ਅੰਦਰ ਟਿਕਾਣਿਆਂ 'ਤੇ ਹਮਲਾ ਕਰਨ ਲਈ ਅਮਰੀਕਾ ਦੁਆਰਾ ਸਪਲਾਈ ਕੀਤੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਫ਼ੈਸਲੇ ਨੇ ਨਾ ਸਿਰਫ ਰੂਸ ਬਲਕਿ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੂੰ ਵੀ ਗੁੱਸਾ ਦਿੱਤਾ ਹੈ, ਜਿਸ ਨੇ ਯੂਕ੍ਰੇਨ ਨੂੰ ਅਮਰੀਕੀ ਸਹਾਇਤਾ ਵਿੱਚ ਕਟੌਤੀ ਕਰਨ ਅਤੇ ਸੰਘਰਸ਼ ਨੂੰ ਛੇਤੀ ਸਿੱਟੇ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੱਖਣੀ ਕੋਰੀਆ ਦੇ ਹੁੰਡਈ ਮੋਟਰ ਪਲਾਂਟ 'ਚ ਸਾਹ ਘੁੱਟਣ ਕਾਰਨ 3 ਲੋਕਾਂ ਦੀ ਮੌਤ
NEXT STORY