ਬਰਨ (ਬਿਊਰੋ): ਸਵਿਟਜ਼ਰਲੈਂਡ ਦੀ ਜਨਤਾ ਨੇ ਐਤਵਾਰ ਨੂੰ ਇਤਿਹਾਸਿਕ ਫ਼ੈਸਲਾ ਲੈਂਦਿਆਂ ਸਮਲਿੰਗੀ ਜੋੜਿਆਂ ਨੂੰ ਵਿਆਹ ਨੂੰ ਇਜਾਜ਼ਤ ਦੇ ਦਿੱਤੀ। 64.1 ਫੀਸਦੀ ਵੋਟਰਾਂ ਨੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਅਤੇ ਆਪਣਾ ਵੋਟ ਵੀ ਇਸੇ ਆਧਾਰ 'ਤੇ ਦਿੱਤਾ। ਇਸ ਫ਼ੈਸਲੇ ਦੇ ਨਾਲ ਸਵਿਟਜ਼ਰਲੈਂਡ ਨੇ ਪੱਛਮੀ ਯੂਰਪ ਦੇ ਕਈ ਹੋਰ ਦੇਸ਼ਾਂ ਦੇ ਵਾਂਗ ਸਮਲਿੰਗੀ ਜੋੜਿਆਂ ਨੂੰ ਇਹ ਅਧਿਕਾਰ ਦੇਣ ਦਾ ਫ਼ੈਸਲਾ ਲਿਆ ਹੈ।
ਸਮਲਿੰਗੀ ਜੋੜਿਆਂ ਨੂੰ ਵਿਆਹ ਦੀ ਇਜਾਜ਼ਤ
ਉਂਝ ਇਸ ਤੋਂ ਪਹਿਲਾਂ ਸਾਲ 2007 ਵਿਚ ਹੀ ਸਵਿਟਜ਼ਰਲੈਂਡ ਵੱਲੋਂ ਸਮਲਿੰਗੀ ਲੋਕਾਂ ਨੂੰ ਇਕੱਠੇ ਰਹਿਣ ਦਾ ਅਧਿਕਾਰ ਦਿੱਤਾ ਜਾ ਚੁੱਕਾ ਸੀ। ਅਜਿਹੇ ਵਿਚ ਹੁਣ ਉਸੇ ਲੜੀ ਵਿਚ ਸਮਲਿੰਗੀ ਲੋਕਾਂ ਨੂੰ ਹੋਰ ਜ਼ਿਆਦਾ ਅਧਿਕਾਰ ਦਿੰਦੇ ਹੋਏ ਵਿਆਹ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਫ਼ੈਸਲੇ ਦਾ ਸਮਰਥਨ ਕਰਨ ਵਾਲੇ ਲੋਕ ਮੰਨਦੇ ਹਨ ਕਿ ਹੁਣ ਕਾਨੂੰਨੀ ਤੌਰ 'ਤੇ ਸਮਲਿੰਗੀ ਲੋਕਾਂ ਨੂੰ ਕਈ ਹੋਰ ਅਧਿਕਾਰ ਮਿਲ ਜਾਣਗੇ ਜਿਹਨਾਂ ਤੋਂ ਪਹਿਲਾਂ ਉਹ ਵਾਂਝੇ ਰਹਿ ਗਏ ਸਨ। ਹੁਣ ਉਹ ਬੱਚੇ ਵੀ ਗੋਦ ਲੈ ਸਕਣਗੇ ਅਤੇ ਉਹਨਾਂ ਨੂੰ ਨਾਗਰਿਕਤਾ ਵੀ ਮਿਲੇਗੀ।
ਵਿਰੋਧੀਆਂ ਅਤੇ ਸਮਰਥਕਾਂ ਦੀ ਰਾਏ
ਜਿਹੜੇ ਲੋਕਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ, ਉਹਨਾਂ ਦੀ ਨਜ਼ਰਾਂ ਵਿਚ ਸਮਲਿੰਗੀ ਵਿਆਹ ਕਾਰਨ ਪਰਿਵਾਰ ਦੀ ਬਣਤਰ ਨੂੰ ਸੱਟ ਪਹੁੰਚੇਗੀ।ਇਸੇ ਸਿਲਸਿਲੇ ਵਿਚ ਇਕ ਵੋਟਰ ਨੇ ਤਰਕ ਦਿੱਤਾ ਕਿ ਬੱਚੇ ਨੂੰ ਇਕ ਮਾਂ ਅਤੇ ਪਿਤਾ ਦਾ ਪਿਆਰ ਚਾਹੀਦਾ ਹੁੰਦਾ ਹੈ। ਅਜਿਹੇ ਵਿਚ ਉਹਨਾਂ ਨੇ ਇਸ ਫ਼ੈਸਲੇ ਦਾ ਸਮਰਥਨ ਨਹੀਂ ਕੀਤਾ ਅਤੇ ਵਿਰੋਧ ਵਿਚ ਵੋਟ ਪਾਈ। ਦੂਜੇ ਪਾਸੇ ਇਸ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਦੂਜੇ ਵੋਟਰ ਨੇ ਕਿਹਾ ਕਿ ਬੱਚੇ ਨੂੰ ਸਿਰਫ ਪਿਆਰ ਅਤੇ ਸਨਮਾਨ ਚਾਹੀਦਾ ਹੈ ਤੇ ਉਸ ਲਈ ਦੋਵੇਂ ਮਾਂ ਅਤੇ ਪਿਤਾ ਹੋਣੇ ਜ਼ਰੂਰੀ ਨਹੀਂ ਹਨ। ਉਸ ਵੋਟਰ ਨੇ ਇੱਥੋਂ ਤੱਕ ਕਿਹਾ ਕਿ ਕੁਝ ਮਾਮਲਿਆਂ ਵਿਚ ਵਿਪਰੀਤ ਜੋੜਿਆਂ ਵਿਚ ਬੱਚਿਆਂ ਨੂੰ ਸਨਮਾਨ ਅਤੇ ਪਿਆਰ ਨਹੀਂ ਮਿਲ ਪਾਉਂਦਾ ਅਜਿਹੇ ਵਿਚ ਉਹਨਾਂ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ - ਯੂਕੇ ਨੇ ਟਰੱਕ ਡਰਾਈਵਰਾਂ ਲਈ 'ਆਰਜ਼ੀ ਵੀਜ਼ਾ ਯੋਜਨਾ' ਕੀਤੀ ਸ਼ੁਰੂ
ਉਂਝ ਪੱਛਮੀ ਯੂਰਪ ਦੇ ਕਈ ਦੇਸ਼ ਪਹਿਲਾਂ ਤੋਂ ਸਮਾਨ ਲਿੰਗ ਵਾਲੇ ਵਿਆਹਾਂ ਨੂੰ ਮਾਨਤਾ ਦੇ ਰਹੇ ਹਨ ਉੱਥੇ ਉਹਨਾਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਵੀ ਦਿੱਤੇ ਜਾ ਰਹੇ ਹਨ ਪਰ ਗਲ ਜਦੋਂ ਮੱਧ ਅਤੇ ਪੂਰਬੀ ਯੂਰਪ ਦੀ ਕੀਤੀ ਜਾਂਦੀ ਹੈ ਤਾਂ ਉੱਥੇ ਹਾਲੇ ਵੀ ਦੋ ਬੀਬੀਆਂ ਜਾਂ ਫਿਰ ਦੋ ਪੁਰਸ਼ਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੈ।
40 ਸਾਲ ਤੋਂ ਵਧੇਰੇ ਉਮਰ ਦੇ ਇਨ੍ਹਾਂ ਲੋਕਾਂ ਨੂੰ ਹੈ ਕੋਰੋਨਾ ਤੋਂ ਜ਼ਿਆਦਾ ਖਤਰਾ
NEXT STORY