ਬਰਲਿਨ-ਸਵਿਟਜ਼ਰਲੈਂਡ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ’ਚ ਟੀਕਾਕਰਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਯੂਰਪੀਅਨ ਸੰਘ ਦੇ ਦੇਸ਼ਾਂ ’ਚ ਟੀਕਾਕਰਣ ਸ਼ੁਰੂ ਹੋਣ ਦੇ ਕੁਝ ਦਿਨ ਪਹਿਲਾਂ ਹੀ ਸਵਿਟਜ਼ਰਲੈਂਡ ਨੇ ਲੋਕਾਂ ਨੂੰ ਟੀਕਾ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਵਿਟਜ਼ਰਲੈਂਡ ਦੇ ਮੱਧ ’ਚ ਸਥਿਤ ਲਿਊ¬ਕ੍ਰੇਨ ਕੈਂਟਨ (ਸੂਬੇ) ਦੀ ਸਰਕਾਰ ਨੇ ਕਿਹਾ ਕਿ ਇਕ ਨਰਸਿੰਗ ਹੋਮ ’ਚ 90 ਸਾਲ ਤੋਂ ਜ਼ਿਆਦਾ ਉਮਰ ਦੀ ਇਕ ਬੀਬੀ ਨੂੰ ਬੁੱਧਵਾਰ ਨੂੰ ਪਹਿਲਾਂ ਟੀਕਾ ਦਿੱਤਾ ਗਿਆ।
ਇਹ ਵੀ ਪੜ੍ਹੋ -ਪਾਕਿ : ਆਮ ਜਨਤਾ ਦੀ ਕਮਰ ਤੋੜ ਰਹੀ ਮਹਿੰਗਾਈ, ਇਕ ਅੰਡੇ ਦੀ ਕੀਮਤ 30 ਰੁਪਏ
ਸਵਿਟਜ਼ਰਲੈਂਡ ਨੇ ਕੋਵਿਡ-19 ਦੀ ਰੋਕਥਾਮ ਲਈ ਫਾਈਜ਼ਰ-ਬਾਇਓਨਟੈੱਕ ਵੱਲੋਂ ਵਿਕਸਿਤ ਟੀਕੇ ਨੂੰ ਐਤਵਾਰ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਕ ਦਿਨ ਬਾਅਦ ਯੂਰਪੀਅਨ ਸੰਘ ਨੇ ਵੀ ਟੀਕੇ ਦੇ ਇਸਤੇਮਾਲ ’ਤੇ ਮੋਹਰ ਲੱਗਾ ਦਿੱਤੀ। ਇਸ ਤੋਂ ਪਹਿਲਾਂ ਬਿ੍ਰਟੇਨ, ਕੈਨੇਡਾ ਅਤੇ ਅਮਰੀਕਾ ਨੇ ਵੀ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸਵਿਟਜ਼ਰਲੈਂਡ ਯੂਰਪੀਅਨ ਸੰਘ ਦਾ ਮੈਂਬਰ ਨਹੀਂ ਹੈ ਅਤੇ ਇਸ ਦੇਸ਼ ਦੀ ਆਬਾਦੀ 86 ਲੱਖ ਹੈ। ਯੂਰਪੀਅਨ ਸੰਘ ਦੇ ਦੇਸ਼ਾਂ ’ਚ ਐਤਵਾਰ ਤੋਂ ਟੀਕਾਕਰਣ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਟਲੀ 'ਚ ਕੋਰੋਨਾ ਵੈਕਸੀਨ ਲਗਾਉਣ ਦੀਆਂ ਤਿਆਰੀ ਮੁਕੰਮਲ
NEXT STORY