ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵਿਚ ਇਕ ਨਵੇਂ ਕੋਰੋਨਾਵਾਇਰਸ ਪ੍ਰਕੋਪ ਦੀ ਖੋਜ ਤੋਂ ਬਾਅਦ, ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਰਾਜ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਸ਼ਹਿਰ ਵਿਚ 100 ਤੋਂ ਵੱਧ ਥਾਂਵਾਂ ਨੂੰ ਸੰਭਾਵਿਤ ਕੋਵਿਡ-19 ਹੌਟਸਪੌਟ ਵਜੋਂ ਨਾਮਜ਼ਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਖੁਦ ਨੂੰ ਆਈਸੋਲੇਟ ਕਰਨ ਅਤੇ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਯੂਨੀਵਰਸਿਟੀ ਨੇ ਜੈਨ ਅਤੇ ਹਿੰਦੂ ਧਰਮ 'ਤੇ ਬੈਂਚ ਦੀ ਕੀਤੀ ਸਥਾਪਨਾ
ਮੰਗਲਵਾਰ ਨੂੰ ਅੱਠ ਹੋਰ ਲੋਕਾਂ ਦੇ ਸਕਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਉੱਤਰੀ ਬੀਚਸ ਸਮੂਹ ਵਿਚ 90 ਪੁਸ਼ਟੀ ਹੋਏ ਕੇਸਾਂ ਵਿਚ ਵਾਧਾ ਹੋਇਆ ਹੈ। ਜਿਮ, ਬਾਰ ਅਤੇ ਕੈਫੇ ਲਈ ਸਿਹਤ ਸੰਬੰਧੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ, ਮੁੱਖ ਤੌਰ 'ਤੇ ਪ੍ਰਕੋਪ ਵਾਲੇ ਖੇਤਰ ਦੇ ਅੰਦਰ ਅਤੇ ਗ੍ਰੇਟਰ ਸਿਡਨੀ ਵਿਚ ਵੀ।ਐਨ.ਐਸ.ਡਬਲਊ. ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਕਿਹਾ ਕਿ ਬਾਕੀ ਜੋਖਮ ਦੇ ਬਾਵਜੂਦ ਉਹ ਇਕੱਲੇ ਅੰਕੜਿਆਂ ਵਿਚ ਨਵੇਂ ਕੇਸਾਂ ਦੀ ਗਿਣਤੀ ਘਟਦਿਆਂ ਦੇਖ ਕੇ ਖੁਸ਼ ਹਨ। ਉਹਨਾਂ ਨੇ ਕਿਹਾ,"ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜੀਆਂ ਨੀਤੀਗਤ ਵਿਵਸਥਾਵਾਂ ਤੈਅ ਕੀਤੀਆਂ ਹਨ, ਉਹ ਭਾਈਚਾਰੇ ਦੇ ਹੁੰਗਾਰੇ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।"
ਪੜ੍ਹੋ ਇਹ ਅਹਿਮ ਖਬਰ- ਨਵਾਂ ਵਾਇਰਸ ਫੈਲਣ ਦੇ ਬਾਵਜੂਦ ਆਸਟ੍ਰੇਲੀਆ ਯੂਕੇ ਲਈ ਸਰਹੱਦਾਂ ਨਹੀਂ ਕਰੇਗਾ ਬੰਦ
ਪ੍ਰਭਾਵਿਤ ਥਾਵਾਂ 'ਤੇ ਜਾਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਘਰ ਵਿਚ ਆਈਸੋਲੇਟ ਹੋਣ ਦੀ ਹਦਾਇਤ ਕੀਤੀ ਗਈ ਅਤੇ ਨੇੜਲੇ ਸੰਪਰਕਾਂ ਨਾਲੋਂ 14 ਦਿਨਾਂ ਲਈ ਵੱਖਰੇ ਰਹਿਣ ਲਈ ਕਿਹਾ ਗਿਆ।ਐਨ.ਐਸ.ਡਬਲਊ. ਦੇ ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਨੇ ਕਿਹਾ,“ਭਾਵੇਂ ਅੱਜ ਤੁਹਾਡਾ ਟੈਸਟ ਨਕਾਰਾਤਮਕ ਆਇਆ ਹੈ ਪਰ ਸ਼ਾਇਦ ਕੱਲ ਤੁਸੀਂ ਸਕਾਰਾਤਮਕ ਹੋ ਸਕਦੇ ਹੋ, ਇਸ ਲਈ ਤੁਹਾਡਾ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ ਹੈ।” ਬੇਰੇਜਿਕਲਿਅਨ ਨੇ ਕਿਹਾ ਕਿ ਕ੍ਰਿਸਮਿਸ ਤੋਂ ਸਿਰਫ ਤਿੰਨ ਦਿਨ ਦੂਰ, ਅਧਿਕਾਰੀ ਬੁੱਧਵਾਰ ਨੂੰ ਇਹ ਫੈਸਲਾ ਲੈਣ ਤੋਂ ਪਹਿਲਾਂ "ਵਿਕਸਿਤ" ਸਥਿਤੀ ਦੀ ਨੇੜਿਓਂ ਨਜ਼ਰ ਰੱਖ ਰਹੇ ਹਨ ਕਿ 25 ਦਸੰਬਰ ਨੂੰ ਸ਼ਹਿਰ ਵਿਚ ਕਿਹੜੀਆਂ ਪਾਬੰਦੀਆਂ ਲਾਗੂ ਹੋਣਗੀਆਂ।ਇੱਥੇ ਦੱਸ ਦਈਏ ਕਿ ਐਨ.ਐਸ.ਡਬਲਊ. ਵਿਚ ਇਸ ਵੇਲੇ ਕੋਰੋਨਾਵਾਇਰਸ ਦੇ 4,789 ਕੇਸ ਹਨ ਅਤੇ 53 ਮੌਤਾਂ ਹੋਈਆਂ ਹਨ।ਉੱਧਰ ਆਸਟ੍ਰੇਲੀਆ ਵਿਚ ਹੁਣ ਤੱਕ ਕੁੱਲ 28,198 ਕੇਸ ਅਤੇ 908 ਮੌਤਾਂ ਹੋਈਆਂ ਹਨ।
ਨੋਟ- ਸਿਡਨੀ ਦੀਆਂ 100 ਥਾਂਵਾਂ ਸੰਭਾਵਿਤ ਕੋਵਿਡ-19 ਹੌਟਸਪੌਟ ਵਜੋਂ ਨਾਮਜ਼ਦ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਗਲਾਸਗੋ ਰਾਇਲ ਮੇਲ ਦਫ਼ਤਰ "ਚ ਕੋਰੋਨਾ ਦਾ ਪ੍ਰਕੋਪ, 38 ਸਟਾਫ਼ ਮੈਂਬਰ ਪਾਜ਼ੀਟਿਵ
NEXT STORY