ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਜੈਨ ਅਤੇ ਹਿੰਦੂ ਧਰਮ 'ਤੇ ਇਕ ਬੈਂਚ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ ਹੈ। ਯੂਨੀਵਰਸਿਟੀ ਨੇ ਆਪਣੇ ਧਾਰਮਿਕ ਅਧਿਐਨ ਪ੍ਰੋਗਰਾਮ ਦੇ ਤਹਿਤ ਇਸ ਬੈਂਚ ਦੀ ਸਥਾਪਨਾ ਕੀਤੀ ਹੈ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫ੍ਰੇਸਨੋ ਵਿਚ ਜੈਨ ਤੇ ਹਿੰਦੂ ਧਰਮ 'ਤੇ ਅਧਿਐਨ ਦੇ ਲਈ ਇਕ ਸੰਯੁਕਤ ਬੈਂਚ ਸਥਾਪਿਤ ਕਰਨ ਵਿਚ ਭਾਰਤੀ ਮੂਲ ਦੇ 24 ਤੋਂ ਵੱਧ ਲੋਕਾਂ ਨੇ ਯੋਗਦਾਨ ਦਿੱਤਾ ਹੈ। ਕਲਾ ਅਤੇ ਹਿਊਮੈਨਿਟੀਜ਼ ਕਾਲਜ ਦੇ ਦਰਸ਼ਨ ਵਿਭਾਗ ਵਿਚ ਜੈਨ ਅਤੇ ਹਿੰਦੂ ਧਰਮ 'ਤੇ ਬੈਂਚ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਇਹ ਯੂਨੀਵਰਸਿਟੀ ਦੇ ਧਾਰਮਿਕ ਅਧਿਐਨ ਪ੍ਰੋਗਰਾਮ ਦਾ ਅਟੁੱਟ ਹਿੱਸਾ ਹੋਵੇਗਾ।
ਜੈਨ ਅਤੇ ਹਿੰਦੂ ਧਰਮ ਦੀ ਪਰੰਪਰਾ ਦੇ ਇਕ ਮਾਹਰ ਪ੍ਰੋਫੈਸਰ ਨੂੰ 2021 ਵਿਚ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਮੀਡੀਆ ਵਿਚ ਜਾਰੀ ਬਿਆਨ ਦੇ ਮੁਤਾਬਕ, ਜੈਨ ਅਤੇ ਹਿੰਦੂ ਭਾਈਚਾਰਾ ਅਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫ੍ਰੇਸਨੋ ਦੇ ਵਿਚ ਇਹ ਸੰਬੰਧ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿਦਿਆਰਥੀਆਂ ਨੂੰ ਅਹਿੰਸਾ, ਧਰਮ, ਨਿਆਂ, ਦਰਸ਼ਨ, ਹਿੰਦੂ ਜੈਨ ਗ੍ਰੰਥਾਂ ਅਤੇ ਪਰੰਪਰਾਵਾਂ ਦੇ ਮਾਧਿਅਮ ਨਾਲ ਸਾਰੇ ਜੀਵਾਂ ਅਤੇ ਵਾਤਾਵਰਨ ਦੇ ਵਿਚ ਆਪਸੀ ਸੰਬੰਧੀ ਦੀ ਸਿੱਖਿਆ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਸਿੱਖ ਭਾਈਚਾਰੇ ਵੱਲੋਂ ਕਿਸਾਨਾਂ ਦੇ ਹੱਕ 'ਚ ਵਿਸ਼ਾਲ ਰੈਲੀ ਆਯੋਜਿਤ (ਤਸਵੀਰਾਂ)
ਕੈਲੀਫੋਰਨੀਆ ਸਟੇਟ ਯੂਨੀਵਰਸਿਟੀ (ਸੀ.ਐੱਸ.ਯੂ.), ਫ੍ਰੇਸਨੋ ਦੇ ਪ੍ਰਧਾਨ ਜੋਸੇਫ ਆਈ, ਕਾਸਤਰੋ ਨੇ ਕਿਹਾ,''ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੀ ਕਦੇ ਜੈਨ ਅਤੇ ਹਿੰਦੂ ਭਾਈਚਾਰਿਆਂ ਨਾਲ ਭਾਗੀਦਾਰੀ ਨਹੀਂ ਸੀ। ਮੈਨੂੰ ਖੁਸ਼ੀ ਹੈ ਕਿ ਫ੍ਰੇਸਨੋ ਰਾਜ ਵਿਚ ਅਜਿਹਾ ਸੰਭਵ ਹੋਇਆ। ਇਸ ਨੇ ਸੀ.ਐੱਸ.ਯੂ. ਦੇ ਹੋਰ ਕੈਂਪਸ ਅਤੇ ਦੇਸ਼ ਦੇ ਲਈ ਇਕ ਮਾਡਲ ਸਥਾਪਿਤ ਕੀਤਾ ਹੈ।'' ਲਾਸ ਏਂਜਲਸ ਦੇ ਪ੍ਰਮੁੱਖ ਜੈਨ ਸਮਾਜ ਸੇਵੀ ਅਤੇ ਇਸ ਬੈਂਚ ਦੇ ਸਮਰਥਕ ਰਹੇ ਜਸਵੰਤ ਮੋਦੀ ਨੇ ਕਿਹਾ,''ਸਾਨੂੰ ਆਸ ਹੈ ਕਿ ਨੌਜਵਾਨ ਪੀੜ੍ਹੀ ਜਦੋਂ ਸਿੱਖਿਆ ਦੇ ਲਈ ਕਾਲਜ ਆਵੇਗੀ ਤਾਂ ਉਹ ਅਹਿੰਸਾ ਦਾ ਰਸਤਾ ਅਪਨਾ ਕੇ ਦੇਸ਼-ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਮਹਾਤਮਾ ਗਾਂਧੀ, ਮਾਰਟਿਨ ਲੂਥਰ ਕਿੰਗ ਅਤੇ ਹੋਰ ਮਹਾਪੁਰਸ਼ਾਂ ਦੇ ਯੋਗਦਾਨ ਤੋਂ ਜਾਣੂ ਹੋਵੇਗੀ।''
ਸਪੇਨ 'ਚ ਪੰਜਾਬੀਆਂ ਨੇ ਕਿਸਾਨਾਂ ਦੇ ਹੱਕ 'ਚ ਤੀਜੀ ਵਾਰ ਕੱਢੀ ਰੈਲੀ
NEXT STORY