ਸਿਡਨੀ (ਸਨੀ ਚਾਂਦਪੁਰੀ):- ਸਿਡਨੀ ਵਿਚ ਕੋਵਿਡ ਦੇ ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੇ ਆਂਕੜਿਆਂ ਅਨੁਸਾਰ ਕੋਵਿਡ-19 ਦੇ 1043 ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ ਅੰਕੜਿਆਂ ਤੋਂ 20 ਘੱਟ ਹਨ ਅਤੇ 11 ਲੋਕਾਂ ਦੀ ਮੌਤ ਵੀ ਹੋਈ ਹੈ, ਜਿਨ੍ਹਾਂ ਵਿਚੋਂ 10 ਨੂੰ ਕੋਵਿਡ ਵੈਕਸੀਨ ਨਹੀਂ ਲੱਗੀ ਸੀ। ਐੱਨ. ਐੱਸ. ਡਬਲਯੂ. ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਕਿ ਜਦੋਂ ਤੱਕ ਯੋਗ ਆਬਾਦੀ ਦਾ ਪੂਰਨ ਟੀਕਾਕਰਣ 70 ਫ਼ੀਸਦੀ ਤੱਕ ਨਹੀਂ ਪਹੁੰਚਦਾ, ਉਦੋਂ ਤੱਕ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਤਾਲਾਬੰਦੀ ਪੜਾਵਾਰ ਖੁੱਲ੍ਹੇਗੀ।
ਮੁੱਖ ਸਿਹਤ ਅਧਿਕਾਰੀ ਕੈਰੀ ਚਾਂਟ ਨੇ ਕਿਹਾ ਕਿ ਅਧਿਕਾਰੀ ਕੇਸਾਂ ਦੀ ਸੰਖਿਆ ਵਿਚ ਗਿਰਾਵਟ ਵੇਖ ਰਹੇ ਹਨ ਪਰ ਹਰ ਕਿਸੇ ਨੂੰ ਟੀਕਾਕਰਨ ਮੁਹਿੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਜ਼ਿੰਮੇਵਾਰੀ ਨਾਲ ਕੰਮ ਕਰਦੇ ਰਹੀਏ। ਚਾਂਟ ਨੇ ਪੱਤਰਕਾਰਾਂ ਨੂੰ ਕਿਹਾ, ਅਸੀਂ (ਕਦੇ) ਪ੍ਰੀ-ਕੋਵਿਡ ਵਿਚ ਵਾਪਸ ਨਹੀਂ ਜਾਵਾਂਗੇ। ਸਾਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਕੋਵਿਡ ਮੌਜੂਦ ਹੈ। ਉਸ ਨੇ ਕਿਹਾ ਐੱਨ.ਐੱਸ.ਡਬਲਯੂ. ਦੇ ਵਸਨੀਕਾਂ ਨੂੰ ਬੂਸਟਰ ਸ਼ਾਟ ਪ੍ਰਾਪਤ ਕਰਦੇ ਰਹਿਣਾ ਪਏਗਾ। ਬੇਰੇਜਿਕਲਿਅਨ ਨੇ ਕਿਹਾ ਕਿ ਜਦੋਂ ਦੇਸ਼ ਵਿਚ ਟੀਕਾਕਰਨ ਦੀ ਦਰ 80 ਫ਼ੀਸਦੀ ਹੋ ਜਾਵੇਗੀ, ਉਦੋਂ ਸਰਕਾਰ ਇਹ ਵੀ ਦੱਸੇਗੀ ਕਿ ਅੱਗੇ ਕਿਹੜੀਆਂ ਪਾਬੰਧੀਆਂ ਬਹਾਲ ਕੀਤੀਆਂ ਗਈਆਂ।
PM ਮੋਦੀ ਨਾਲ ਮੁਲਾਕਾਤ ’ਚ ਕਮਲਾ ਹੈਰਿਸ ਨੇ ਪਾਕਿਸਤਾਨ ਨੂੰ ਦੱਸਿਆ 'ਅੱਤਵਾਦੀਆਂ ਦਾ ਟਿਕਾਣਾ'
NEXT STORY