ਸਿਡਨੀ (ਸਨੀ ਚਾਂਦਪੁਰੀ): ਸ੍ਰੀ ਗੁਰੂ ਰਵਿਦਾਸ ਜੀ ਦਾ 644ਵਾਂ ਗੁਰਪੁਰਬ ਅਤੇ ਬਾਬਾ ਸਾਹਿਬ ਅੰਬੇਡਕਰ ਦਾ 130ਵਾਂ ਜਨਮ ਦਿਨ ਰਵਿਦਾਸ ਸਭਾ ਸਿਡਨੀ ਅਤੇ ਸਿਡਨੀ ਵੱਸਦੀ ਸੰਗਤ ਵੱਲੋਂ 2 ਲੇਨ ਸਟ੍ਰੀਟ ਵੈਂਟਵਰਥ ਵਿਲ ਨਿਊ ਸਾਊਥ ਵੇਲਜ਼ ਵਿਖੇ ਮਨਾਇਆ ਗਿਆ। ਗੁਰੂ ਰਵਿਦਾਸ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਭੋਗ ਪਾਉਣ ਉਪਰੰਤ ਭਾਈ ਰਸ਼ਪਾਲ ਸਿੰਘ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ
ਉਹਨਾਂ ਕੀਰਤਨ ਦੌਰਾਨ ਮਹਾਰਾਜ ਰਵਿਦਾਸ ਜੀਆਂ ਦੇ ਜੀਵਨ ਦੀਆਂ ਕਹਾਣੀਆਂ ਸੰਗਤਾਂ ਨੂੰ ਦੱਸੀਆਂ। ਕਰਨੈਲ ਸਿੰਘ ਨੇ ਬਾਬਾ ਸਾਹਿਬ ਦੇ ਜੀਵਨ ਉੱਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਕਿਹਾ ਅਤੇ ਉਹਨਾਂ ਦੇ ਸਿਧਾਂਤਾਂ ਨੂੰ ਜੀਵਨ ਵਿੱਚ ਉਤਾਰਨ ਦੀ ਲਈ ਸੰਗਤਾਂ ਨੂੰ ਕਿਹਾ।
ਪੜ੍ਹੋ ਇਹ ਅਹਿਮ ਖਬਰ- ਪਾਕਿ ਸਰਕਾਰ ਦਾ ਵੱਡਾ ਫ਼ੈਸਲਾ, ਭਾਰਤ ਸਮੇਤ 26 ਦੇਸ਼ਾਂ 'ਤੇ ਲਗਾਈ ਯਾਤਰਾ ਪਾਬੰਦੀ
ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾ ਸਿਡਨੀ ਨੇ ਭਾਈ ਰਸ਼ਪਾਲ ਸਿੰਘ ਅੰਤ ਜਥਾ ਅਤੇ ਭਾਈ ਕਰਨੈਲ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬਲਜਿੰਦਰ ਰਤਨ ਚੇਅਰਮੈਨ, ਸੋਢੀ ਸਿੰਘ ,ਜਸਵੀਰ ਸਿੰਘ,ਵਿਨੋਦ ਕੁਮਾਰ, ਅਸ਼ੋਕ ਬੰਗਾ, ਗਿਆਨ ਬੰਗਾ, ਸੁਸ਼ੀਲ ਕੁਮਾਰ, ਜਤਿੰਦਰ ਬਸਰਾ, ਸੁਰਜੀਤ ਮਹੇ, ਸੁਨੀਲ ਬੱਧਣ, ਹਰਜੀਤ ਸੱਲ਼ਣ, ਡੀ.ਪੀ. ਰਾਏ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਨੂੰ ਮਨਾਉਣ ਲਈ ਆਈਆਂ ਹੋਈਆਂ ਸਨ।
ਪਾਕਿ ਸਰਕਾਰ ਦਾ ਵੱਡਾ ਫ਼ੈਸਲਾ, ਭਾਰਤ ਸਮੇਤ 26 ਦੇਸ਼ਾਂ 'ਤੇ ਲਗਾਈ ਯਾਤਰਾ ਪਾਬੰਦੀ
NEXT STORY