ਪੈਰਿਸ(ਭਾਸ਼ਾ)— ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਹੈ ਕਿ ਸੀਰੀਆ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ) ਵਿਰੁੱਧ ਚਲਾਇਆ ਜਾ ਰਿਹਾ ਅਭਿਆਨ ਫਰਵਰੀ ਵਿਚ ਖਤਮ ਹੋ ਜਾਣਾ ਚਾਹੀਦਾ ਹੈ। ਮੈਕਰੋਨ ਨੇ ਇਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਇਰਾਕ ਵਿਚ ਇਸ ਅੱਤਵਾਦੀ ਸਮੂਹ ਵਿਰੁੱਧ ਲੜਾਈ ਤੋਂ ਬਾਅਦ ਸੀਰੀਆ ਵਿਚ ਵੀ ਫਰਵਰੀ ਵਿਚ ਆਈ. ਐਸ ਸਮਾਪਤ ਹੋ ਜਾਵੇਗਾ। ਮੈਕਰੋਨ ਨੇ ਕਿਹਾ, ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ 9 ਦਸੰਬਰ ਨੂੰ ਯੁੱਧ ਦੀ ਸਮਾਪਤੀ ਅਤੇ ਆਈ. ਐਸ 'ਤੇ ਜਿੱਤ ਦੀ ਘੋਸ਼ਣਾ ਕੀਤੀ ਸੀ ਅਤੇ ਮੈਂ ਸੋਚਦਾ ਹਾਂ ਕਿ ਫਰਵਰੀ ਮੱਧ ਜਾਂ ਆਖੀਰ ਤੱਕ ਅਸੀਂ ਲੋਕ ਸੀਰੀਆ ਵਿਚ ਵੀ ਯੁੱਧ ਜਿੱਤ ਲਵਾਂਗੇ। ਉਨ੍ਹਾਂ ਕਿਹਾ ਕਿ ਫਰਾਂਸ ਹੁਣ ਸੀਰੀਆ ਵਿਚ 6 ਸਾਲਾਂ ਤੋਂ ਸੰਘਰਸ਼ ਵਿਚ ਸ਼ਾਮਲ ਰਹੀਆਂ ਸਾਰੀਆਂ ਪਾਰਟੀਆਂ ਸਮੇਤ ਰਾਸ਼ਟਰਪਤੀ ਬਸ਼ਰ ਅਲ ਅਸਦ ਨਾਲ ਸ਼ਾਂਤੀ ਵਾਰਤਾ ਕਰਨ 'ਤੇ ਜ਼ੋਰ ਦੇਵੇਗਾ।
ਆਨਲਾਈਨ ਮੰਗਵਾਏ ਸੈਂਡਲ ਨਾਲ ਮੁਫਤ 'ਚ ਮਿਲੀ ਇਹ ਚੀਜ਼, ਦੇਖ ਕੁੜੀ ਦੀਆਂ ਨਿਕਲੀਆਂ ਚੀਕਾਂ
NEXT STORY