ਦਮਿਸ਼ਕ-ਸੀਰੀਆ ਨੇ ਸ਼ੁੱਕਰਵਾਰ ਨੂੰ ਇਕ ਇਜ਼ਰਾਈਲ ਹਵਾਈ ਹਮਲੇ ਤੋਂ ਬਾਅਦ ਦਮਿਸ਼ਕ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸਰਕਾਰ ਦੇ ਸਮਰਥਨ ਵਾਲੇ ਇਕ ਸਮਾਚਾਰ ਪੱਤਰ ਨੇ ਇਹ ਜਾਣਕਾਰੀ ਦਿੱਤੀ ਹੈ। 'ਅਲ-ਵਤਨ' ਨੇ ਹਮਲੇ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਦਿੱਤੇ ਬਿਨਾਂ ਕਿਹਾ ਹੈ ਕਿ ਇਜ਼ਰਾਈਲੀ ਹਵਾਈ ਹਮਲੇ ਕਾਰਨ ਰਨਵੇ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਪਾਬੰਦੀ ਤੋਂ ਬਾਅਦ ਵੀ 2022-23 ’ਚ ਭਾਰਤ ਤੋਂ 70 ਲੱਖ ਟਨ ਕਣਕ ਐਕਸਪੋਰਟ ਦਾ ਅਨੁਮਾਨ
ਹਵਾਈ ਅੱਡਾ ਰਾਜਧਾਨੀ ਦਮਿਸ਼ਕ ਦੇ ਦੱਖਣ 'ਚ ਸਥਿਤ ਹੈ, ਜਿਥੇ ਸੀਰੀਆਈ ਵਿਰੋਧੀ ਕਾਰਕੁਨਾਂ ਦਾ ਕਹਿਣਾ ਹੈ ਕਿ ਇਸ ਖੇਤਰ 'ਚ ਈਰਾਨ-ਸਮਰਥਿਤ ਮਿਲੀਸ਼ੀਆ ਸਰਗਰਮ ਹਨ ਅਤੇ ਉਨ੍ਹਾਂ ਕੋਲ ਹਥਿਆਰਾਂ ਦੇ ਡਿਪੂ ਹਨ। ਇਜ਼ਰਾਈਲ ਨੇ ਸਾਲਾਂ ਤੋਂ ਇਸ ਖੇਤਰ 'ਚ ਹਮਲੇ ਕੀਤੇ ਹਨ। ਪਿਛਲੀ 21 ਮਈ ਨੂੰ ਵੀ ਇਸ ਨੇ ਹਮਲਾ ਕੀਤਾ ਸੀ, ਜਿਸ ਦੇ ਕਾਰਨ ਹਵਾਈ ਅੱਡੇ ਨੇੜੇ ਅੱਗ ਲੱਗ ਗਈ ਸੀ ਅਤੇ ਦੋ ਉਡਾਣਾਂ ਮੁਲਤਵੀ ਕਰਨੀਆਂ ਪਈਆਂ ਸਨ। ਸੂਬਾ ਸਮਾਚਾਰ ਏਜੰਸੀ ਸਨਾ ਨੇ ਕਿਹਾ ਕਿ ਟਰਾਂਸਪੋਰਟ ਮੰਤਰਾਲਾ ਨੇ ਪੁਸ਼ਟੀ ਕੀਤੀ ਕਿ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਹਵਾਈ ਅੱਡੇ 'ਤੇ ਕੁਝ ਤਕਨੀਕੀ ਉਪਕਰਣਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹਾਲਾਂਕਿ ਮੰਤਰਾਲਾ ਨੇ ਹਮਲੇ ਦਾ ਜ਼ਿਕਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਹਵਾਈ ਫੌਜ ਨੇ ਰੂਸੀ ਟਿਕਾਣਿਆਂ ’ਤੇ ਕੀਤੇ 1,100 ਤੋਂ ਜ਼ਿਆਦਾ ਹਵਾਈ ਹਮਲੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਜੰਗ ਜਾਰੀ ਰਹਿਣ ’ਤੇ ਯੂਕ੍ਰੇਨ ਦੀ ਮਦਦ ਲਈ ਪੱਛਮੀ ਦੇਸ਼ਾਂ ਦਾ ਸੰਕਲਪ ਹੋਵੇਗਾ ਕਮਜ਼ੋਰ : ਅਧਿਕਾਰੀ
NEXT STORY